ਕਾਸ਼ੀਪੁਰ— ਆਮ ਆਦਮੀ ਪਾਰਟੀ ਵਰਕਰਾਂ ’ਚ ਜੋਸ਼ ਭਰਨ ਲਈ ਪੰਜਾਬ ਦੇ ਸੰਗਰੂਰ ਤੋਂ ਪਾਰਟੀ ਸੰਸਦ ਮੈਂਬਰ ਅੱਜ ਉੱਤਰਾਖੰਡ ਦੌਰੇ ’ਤੇ ਹਨ। ਭਗਵੰਤ ਮਾਨ ਨੇ ਇੱਥੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਲਈ ਨਿਆਂ ਯਾਤਰਾ ਕੱਢੀ। ਇਸ ਦੌਰਾਨ ਥਾਂ-ਥਾਂ ’ਤੇ ‘ਆਪ’ ਪਾਰਟੀ ਦੇ ਵਰਕਰ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਨਜ਼ਰ ਆਏ। ਭਗਵੰਤ ਨੇ ਕਾਸ਼ੀਪੁਰ, ਬਾਜਪੁਰ, ਰੁਦਰਪੁਰ ’ਚ ਰੋਡ ਸ਼ੋਅ ਕੱਢਿਆ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਪੂਰ-ਜ਼ੋਰ ਤਰੀਕੇ ਨਾਲ ਸਰਕਾਰ ਦੇ ਇਸ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੀ ਹੈ ਅਤੇ ਇਸ ਅੰਦੋਲਨ ਵਿਚ ਕਿਸਾਨਾਂ ਨਾਲ ਖੜ੍ਹੀ ਹੈ।
ਉੱਤਰਾਖੰਡ ਦੇ ਕਈ ਕਿਸਾਨ ਦਿੱਲੀ ’ਚ ਅੰਦੋਲਨ ’ਤੇ ਬੈਠੇ ਹਨ, ਜੋ ਆਪਣੇ ਹੱਕਾਂ ਲਈ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਭਗਵੰਤ ਮਾਨ ਕਿਸਾਨ ਨਿਆਂ ਯਾਤਰਾ ਅਤੇ ਜਨ ਸਭਾ ਨੂੰ ਸੰਬੋਧਿਤ ਕਰ ਕੇ ਕੇਂਦਰ ਸਰਕਾਰ ਦੀ ਕਿਸਾਨਾਂ ਪ੍ਰਤੀ ਤਾਨਾਸ਼ਾਹੀ ਦਾ ਵਿਰੋਧ ਕਰਨਗੇ। ਦੱਸ ਦੇਈਏ ਕਿ ਮਾਨ ਜਸਪੁਰ ਖੇਤਰ ਨੇੜੇ ਪਿੰਡ ਰਾਏਪੁਰ ’ਚ ਹੁੰਦੇ ਹੋਏ ਯੂ.ਪੀ-ਉਤਰਾਖੰਡ ਸਰਹੱਦ ’ਤੇ ਪੁੱਜੇ ਹਨ। ਭਗਵੰਤ ਮਾਨ ਇੱਥੇ ਨਵੀਂ ਅਨਾਜ ਮੰਡੀ ’ਚ ਭਗਵੰਤ ਮਾਨ ਸੰਬੋਧਿਤ ਕਰਨਗੇ।
ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਕੜਾਕੇ ਦੀ ਠੰਡ ਦਰਮਿਆਨ ਵੀ ਡਟੇ ਹੋਏ ਹਨ। ਅੱਜ ਕਿਸਾਨ ਅੰਦੋਲਨ ਦਾ 34ਵਾਂ ਦਿਨ ਹੈ। ਹੁਣ ਸਰਕਾਰ ਨੇ ਕਿਸਾਨਾਂ ਨੂੰ 30 ਦਸੰਬਰ ਯਾਨੀ ਕਿ ਭਲਕੇ ਗੱਲਬਾਤ ਕਰਨ ਦਾ ਰਸਮੀ ਸੱਦਾ ਭੇਜਿਆ ਹੈ। ਕਿਸਾਨਾਂ ਨੇ ਇਸ ਪ੍ਰਸਤਾਵ ਨੂੰ ਮੰਨ ਲਿਆ ਹੈ ਪਰ ਨਾਲ ਹੀ ਅੰਦੋਲਨ ਨੂੰ ਹੋਰ ਵੱਡਾ ਕਰਨ ਦੀ ਤਿਆਰੀ ਵੀ ਕਿਸਾਨ ਕਰ ਰਹੇ ਹਨ।
ਰਾਜਨੀਤੀ 'ਚ ਨਹੀਂ ਹੋਵੇਗੀ ਰਜਨੀਕਾਂਤ ਦੀ ਐਂਟਰੀ, ਸਿਹਤ ਖ਼ਰਾਬ ਹੋਣ ਨੂੰ ਦੱਸਿਆ ਭਗਵਾਨ ਦੀ ਚਿਤਾਵਨੀ
NEXT STORY