ਨਵੀਂ ਦਿੱਲੀ/ਹਰਿਆਣਾ— ਆਜ਼ਾਦੀ ਤੋਂ ਬਾਅਦ ਦੇਸ਼ ਦੀ ਸਿਆਸਤ ਨੇ ਦਲ-ਬਦਲੀ ਦੀ ਕਈ ਕਿੱਸੇ ਦੇਖੇ ਹਨ ਪਰ ਜੋ ਕਿੱਸੇ ਹਰਿਆਣਾ 'ਚ ਸਾਹਮਣੇ ਆਏ ਉਨ੍ਹਾਂ ਨੂੰ ਦੇਖ ਕੇ ਵੱਡੇ-ਵੱਡੇ ਸਿਆਸੀ ਪੰਡਿਤਾਂ ਦੇ ਅੰਦਾਜ਼ੇ ਧਰੇ-ਧਰਾਏ ਰਹਿ ਗਏ। ਚਾਹੇ ਕਿੱਸਾ 'ਆਇਆ ਰਾਮ, ਗਿਆ ਰਾਮ' ਦਾ ਹੋਵੇ ਜਾਂ ਭਜਨ ਲਾਲ ਦਾ। ਹਰਿਆਣਾ ਦੀ ਸਿਆਸਤ ਨੇ ਦਲ-ਬਦਲੀ ਵਿਚ ਨਵੀਂਆਂ-ਨਵੀਂਆਂ ਮਿਸਾਲਾਂ ਪੇਸ਼ ਕੀਤੀਆਂ ਹਨ। ਦੇਸ਼ 'ਚ ਐਮਰਜੈਂਸੀ ਤੋਂ ਬਾਅਦ ਜਦੋਂ ਚੋਣਾਂ ਹੋਈਆਂ ਤਾਂ ਹਰਿਆਣਾ ਵਿਧਾਨ ਸਭਾ ਦੀ ਚੋਣ ਵੀ ਹੋਈ ਸੀ। ਇਸ 'ਚ ਕਾਂਗਰਸ 3 ਸੀਟਾਂ 'ਤੇ ਹੀ ਸਿਮਟ ਗਈ ਅਤੇ ਜਨਤਾ ਪਾਰਟੀ ਭਾਰੀ ਬਹੁਮਤ ਨਾਲ ਸੱਤਾ 'ਚ ਆਈ।
ਦੇਵੀ ਲਾਲ 21 ਜੂਨ 1977 'ਚ ਸੂਬੇ ਦੇ ਮੁੱਖ ਮੰਤਰੀ ਬਣੇ ਪਰ 2 ਸਾਲ ਬਾਅਦ ਹੀ ਉਨ੍ਹਾਂ ਨੂੰ ਕੁਰਸੀ ਤੋਂ ਹਟਣਾ ਪਿਆ। 22 ਜੂਨ 1979 ਨੂੰ ਭਜਨ ਲਾਲ ਸੂਬੇ ਦੇ ਮੁੱਖ ਮੰਤਰੀ ਬਣੇ। ਇਸ ਦੌਰਾਨ 1980 'ਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਤਾਂ ਇੰਦਰਾ ਗਾਂਧੀ ਭਾਰੀ ਬਹੁਮਤ ਨਾਲ ਸੱਤਾ 'ਚ ਆਈ ਅਤੇ ਸੂਬਿਆਂ ਦੀਆਂ ਗੈਰ-ਕਾਂਗਰਸੀ ਸਰਕਾਰਾਂ ਨੂੰ ਭੰਗ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਨੂੰ ਜਦੋਂ ਸੂਬੇ ਦੀ ਸਰਕਾਰ ਭੰਗ ਕਰ ਕੇ ਰਾਸ਼ਟਰਪਤੀ ਸ਼ਾਸਨ ਲਾਏ ਜਾਣ ਦੀ ਭਿਣਕ ਲਗੀ ਤਾਂ ਉਨ੍ਹਾਂ ਨੇ ਰਾਤੋ-ਰਾਤ ਆਪਣੇ ਸਮਰਥਕ ਵਿਧਾਇਕਾਂ ਦੀ ਦਲ-ਬਦਲੀ ਕਰਵਾ ਕੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਾਹਮਣੇ ਪੇਸ਼ ਕਰ ਦਿੱਤਾ। ਦੇਸ਼ 'ਚ ਇਹ ਪਹਿਲਾਂ ਮੌਕਾ ਸੀ ਜਦੋਂ ਪੂਰੀ ਦੀ ਪੂਰੀ ਸਰਕਾਰ ਦਾ ਦਲ-ਬਦਲ ਹੋ ਗਿਆ। ਮੁੱਖ ਮੰਤਰੀ ਸਣੇ ਪੂਰੀ ਕੈਬਨਿਟ ਕਾਂਗਰਸ 'ਚ ਸ਼ਾਮਲ ਹੋ ਗਈ ਅਤੇ ਬੈਠੇ-ਬਿਠਾਏ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣੀ ਅਤੇ ਭਜਨ ਲਾਲ 22 ਜੂਨ 1980 ਤੋਂ 5 ਜੁਲਾਈ 1985 ਤਕ ਕਾਂਗਰਸ ਦੇ ਮੁੱਖ ਮੰਤਰੀ ਰਹੇ। ਇਸ ਤੋਂ ਬਾਅਦ ਕਾਂਗਰਸ ਚੋਣ ਜਿੱਤੀ ਅਤੇ ਬੰਸੀ ਲਾਲ ਸੂਬੇ ਦੇ ਮੁੱਖ ਮੰਤਰੀ ਬਣੇ।
ਬੁੱਧ ਪੁੰਨਿਆ 'ਤੇ ਲੱਖਾਂ ਸ਼ਰਧਾਲੂਆਂ ਨੇ ਲਾਈ ਗੰਗਾ 'ਚ ਡੁੱਬਕੀ
NEXT STORY