ਹਾਪੁੜ: ਇਸ ਸਮੇਂ ਉੱਤਰ ਪ੍ਰਦੇਸ਼ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਰਾਜ ਦੀ ਸਿੱਖਿਆ ਮੰਤਰੀ ਗੁਲਾਬ ਦੇਵੀ ਦੀ ਗੱਡੀ ਅਤੇ ਉਹਨਾਂ ਦੇ ਕਾਫਲੇ ਦੀਆਂ ਗੱਡੀਆਂ ਹਾਪੁੜ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈਆਂ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੰਤਰੀ ਗੁਲਾਬ ਦੇਵੀ ਅਤੇ ਉਨ੍ਹਾਂ ਦਾ ਕਾਫਲਾ ਮੰਗਲਵਾਰ ਦੁਪਹਿਰ ਨੂੰ ਦਿੱਲੀ ਤੋਂ ਅਮਰੋਹਾ ਜਾ ਰਹੇ ਸਨ। ਇਸ ਦੌਰਾਨ ਛਿਜਰਸੀ ਟੋਲ ਪਲਾਜ਼ਾ ਨੇੜੇ ਅੱਗੇ ਜਾ ਰਹੀ ਇੱਕ ਗੱਡੀ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਮੰਤਰੀ ਦੀ ਸੁਰੱਖਿਆ ਲਈ ਤਾਇਨਾਤ ਕੀਤੀਆਂ ਗੱਡੀਆਂ ਨੂੰ ਵੀ ਰੁਕਣਾ ਪਿਆ।
ਇਹ ਵੀ ਪੜ੍ਹੋ - ਭਾਰਤ ਬੰਦ ਦੌਰਾਨ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਸਕੂਲਾਂ 'ਚ ਛੁੱਟੀ ਜਾਂ...

ਇਸ ਦੌਰਾਨ ਰਾਸ਼ਟਰੀ ਰਾਜਮਾਰਗ-9 'ਤੇ ਮੰਤਰੀ ਦੀ ਗੱਡੀ ਦਾ ਡਰਾਈਵਰ ਸਮੇਂ ਸਿਰ ਬ੍ਰੇਕ ਨਹੀਂ ਲਗਾ ਸਕਿਆ, ਜਿਸ ਕਾਰਨ ਉਹਨਾਂ ਦੀਆਂ ਗੱਡੀਆਂ ਇਕ-ਇਕ ਕਰਕੇ ਆਪਸ ਵਿਚ ਟਕਰਾ ਗਈਆਂ। ਹਾਦਸੇ ਵਿੱਚ ਮੰਤਰੀ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮੰਤਰੀ ਦੇ ਸਿਰ 'ਚੇ ਸੱਟ ਲੱਗੀ ਹੈ। ਸੁਰੱਖਿਆ ਕਰਮਚਾਰੀ ਅਤੇ ਉਨ੍ਹਾਂ ਦੇ ਨਾਲ ਆਏ ਹੋਰ ਵਾਹਨ ਸਵਾਰਾਂ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਹੈ।
ਇਹ ਵੀ ਪੜ੍ਹੋ - School Holidays : ਮੁੜ ਬੰਦ ਹੋਏ ਸਕੂਲ, ਬੱਚਿਆਂ ਦੀ ਲੱਗ ਗਈਆਂ ਮੌਜਾਂ
ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਾਰੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਮੰਤਰੀ ਨੂੰ ਤੁਰੰਤ ਰਾਮਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਿਲਖੁਆ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਪਟਨੀਸ਼ ਕੁਮਾਰ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੰਤਰੀ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ - ਬੱਸਾਂ 'ਚ ਸਫ਼ਰ ਕਰਨ ਵਾਲੀਆਂ ਔਰਤਾਂ ਤੇ ਟਰਾਂਸਜੈਂਡਰਾਂ ਲਈ ਵੱਡੀ ਖ਼ੁਸ਼ਖ਼ਬਰੀ, ਖ਼ਬਰ 'ਚ ਪੜ੍ਹੋ ਪੂਰੀ DETAIL
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਵਿਦਿਆਰਥੀਆਂ ਦੀ ਬੱਲੇ-ਬੱਲੇ, ਯੂਰਪ 'ਚ ਉੱਚ ਸਿੱਖਿਆ ਲਈ ਮਿਲੀ 'ਇਰਾਸਮਸ ਪਲੱਸ' ਸਕਾਲਰਸ਼ਿਪ
NEXT STORY