ਨਵੀਂ ਦਿੱਲੀ (ਭਾਸ਼ਾ)- ਮੱਧ ਪ੍ਰਦੇਸ਼ ’ਚ ਭਾਰਤ ਜੋੜੋ ਯਾਤਰਾ ’ਚ ਇਕ ਲੜਕੇ ਵੱਲੋਂ ਆਪਣੀ ਗੋਲਕ ਦਿੱਤੇ ਜਾਣ ’ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਤਿਆਗ ਅਤੇ ਨਿਰਸਵਾਰਥ ਸੇਵਾ ਦੇ ਮੁੱਲਾਂ ਨੂੰ ਬਚਪਨ ’ਚ ਹੀ ਮਨ ’ਚ ਬਿਠਾਇਆ ਜਾਂਦਾ ਹੈ, ਇਹ ਗੋਲਕ ਮੇਰੇ ਲਈ ਬੇਸ਼ਕੀਮਤੀ ਹੈ, ਇਹ ਬੇਅੰਤ ਪਿਆਰ ਦਾ ਖਜ਼ਾਨਾ ਹੈ। ਗੋਲਕ ਦੇ ਕੇ ਯਸ਼ਰਾਜ ਨੇ ਰਾਹੁਲ ਨੂੰ ਕਿਹਾ ਕਿ ਇਸਦੀ ਵਰਤੋਂ ਯਾਤਰਾ ਲਈ ਕਰਨ।
ਆਪਣੀ ਜੇਬ ਖਰਚ ਨਾਲ ਗੋਲਕ ਭਰਨ ਵਾਲੇ ਪਰਮਾਰ ਨੇ ਕਿਹਾ,“ਮੈਂ ਸਮਝਦਾ ਹਾਂ ਕਿ ਭਾਰਤ ਜੋੜੋ ਯਾਤਰਾ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇਕਜੁੱਟ ਕਰਨ ਲਈ ਹੈ ਅਤੇ ਇਹ ਵੀ ਕਿ ਦੋਵਾਂ ਵਿਚ ਕੋਈ ਅੰਤਰ ਨਹੀਂ ਹੈ। ਇਹ ਦੋਵੇਂ ਇਕ ਹਨ।'' ਇਕ ਵੀਡੀਓ ਟਵੀਟ ਵਿਚ ਗੋਲਕ ਦੇਣ ਵਾਲੇ ਯਸ਼ਰਾਜ ਪਰਮਾਰ ਨੂੰ ਉਨ੍ਹਾਂ ਨਾਲ ਚੱਲਦੇ ਹੋਏ ਦੇਖਿਆ ਜਾ ਸਕਦਾ ਹੈ, ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ ਗਾਂਧੀ ਨੂੰ ਪਸੰਦ ਕਰਦੇ ਹਨ ਕਿਉਂਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮਹਾਰਾਸ਼ਟਰ 'ਚ ਰੇਲਵੇ ਸਟੇਸ਼ਨ 'ਤੇ ਪੁਲ ਦਾ ਇਕ ਹਿੱਸਾ ਡਿੱਗਿਆ, ਇਕ ਦੀ ਮੌਤ, ਕਈ ਜ਼ਖਮੀ
NEXT STORY