ਗੁਰੂਗਰਾਮ — ਬੀਤੀ ਰਾਤ ਭੋਂਡਸੀ ਜੇਲ ਦੇ ਜੇਲਰ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬੀਤੀ ਰਾਤ ਢਾਈ ਵਜੇ ਦੋ ਫਾਰਚੂਨ ਗੱਡੀਆਂ ਅਤੇ ਇਕ ਸਕਾਰਪਿਓ 'ਚ ਸਵਾਰ ਹੋ ਕੇ ਕੁਝ ਬਦਮਾਸ਼ ਆਏ। ਹਥਿਆਰਬੰਦ ਲੁਟੇਰਿਆਂ ਨੇ ਜੇਲਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜੇਲ ਦੇ ਕੋਲ ਲੱਗੇ ਬੈਰਿਅਰ ਡਿਊਟੀ 'ਤੇ ਤਾਇਨਾਤ ਪੁਲਸ ਕਰਮਚਾਰੀਆਂ ਦੀ ਸਮਝਦਾਰੀ ਨਾਲ ਹੀ ਜੇਲਰ ਦੀ ਜਾਨ ਬੱਚ ਸਕੀ। ਪੁਲਸ ਨੇ ਡਿਊਟੀ 'ਤੇ ਤਾਇਨਾਤ ਪੁਲਸ ਕਰਮਚਾਰੀਆਂ ਦੀ ਸ਼ਿਕਾਇਤ 'ਤੇ ਅਣਪਛਾਤਿਆਂ ਦੇ ਖਿਲਾਫ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੇਸ਼ ਦੇ ਮੁਸਲਮਾਨਾਂ ਨੂੰ ਕੀਤਾ ਜਾ ਰਿਹੈ ਪ੍ਰੇਸ਼ਾਨ : ਮੁਫਤੀ ਆਜ਼ਮ
NEXT STORY