ਭੁਵਨੇਸ਼ਵਰ : ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਦੇ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਝਾਰਸੁਗੁਡਾ ਦੇ ਵੀਰ ਸੁਰੇਂਦਰ ਸਾਈਂ ਹਵਾਈ ਅੱਡੇ 'ਤੇ ਬੰਬ ਹੋਣ ਦੀ ਧਮਕੀ ਮਿਲੀ। ਬੰਬ ਦੀ ਖ਼ਬਰ ਮਿਲਣ 'ਤੇ ਹਾਈ ਅਲਰਟ ਦੇ ਨਾਲ-ਨਾਲ ਬੰਬ ਅਤੇ ਡਾੱਗ ਦਸਤੇ ਨੂੰ ਤੁਰੰਤ ਤਾਇਨਾਤ ਕੀਤਾ ਗਿਆ। ਬੀਪੀਆਈਏ ਦੇ ਡਾਇਰੈਕਟਰ ਪ੍ਰਸੰਨਾ ਪ੍ਰਧਾਨ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਇੱਕ ਫਰਜ਼ੀ ਕਾਲ ਸੀ। ਦੁਪਹਿਰ ਦੇ ਸਮੇਂ ਬੰਗਲੁਰੂ ਤੋਂ ਇੱਥੇ ਪਹੁੰਚੀ ਏਅਰ ਆਕਾਸ਼ ਦੀ ਉਡਾਣ ਅਤੇ ਹਵਾਈ ਅੱਡਿਆਂ 'ਤੇ ਪੂਰੀ ਸੁਰੱਖਿਆ ਨਾਲ ਜਾਂਚ ਕੀਤੀ ਗਈ, ਜਿਸ ਦੌਰਾਨ ਕੋਈ ਬੰਬ ਨਹੀਂ ਮਿਲਿਆ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਟਾਇਰ ਫਟਣ ਕਾਰਣ ਪਲਟੀ ਕਾਰ, ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ
ਉਨ੍ਹਾਂ ਕਿਹਾ ਕਿ ਬੰਬ ਦੀ ਧਮਕੀ 'ਐਕਸ' 'ਤੇ ਇਕ ਪੋਸਟ ਤੋਂ ਆਈ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਬੈਂਗਲੁਰੂ-ਭੁਵਨੇਸ਼ਵਰ ਏਅਰ ਆਕਾਸ਼ ਦੀ ਉਡਾਣ ਵਿਚ ਬੰਬ ਮੌਜੂਦ ਸੀ। ਸੁਰੱਖਿਆ ਕਰਮੀਆਂ ਨੇ ਤੁਰੰਤ ਹਵਾਈ ਅੱਡੇ ਦੀ ਘੇਰਾਬੰਦੀ ਕਰ ਲਈ ਅਤੇ ਏਅਰ ਆਕਾਸ਼ ਦੀ ਉਡਾਣ ਦੀ ਬਾਰੀਕੀ ਨਾਲ ਤਲਾਸ਼ੀ ਲਈ। ਪੂਰੀ ਖੋਜ ਤੋਂ ਬਾਅਦ ਇਹ ਪੁਸ਼ਟੀ ਹੋਈ ਕਿ ਧਮਕੀ ਇੱਕ ਫਰਜ਼ੀ ਕਾਲ ਸੀ। ਸੁਰੱਖਿਆ ਜਾਂਚ ਤੋਂ ਬਾਅਦ ਜਹਾਜ਼ ਨੂੰ ਆਪਣੀ ਮੰਜ਼ਿਲ ਵੱਲ ਵਧਣ ਦੀ ਇਜਾਜ਼ਤ ਦਿੱਤੀ ਗਈ। ਬੈਂਗਲੁਰੂ-ਝਾਰਸੁਗੁਡਾ ਇੰਡੀਗੋ ਫਲਾਈਟ ਬਾਰੇ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਪੱਛਮੀ ਓਡੀਸ਼ਾ ਦੇ ਝਾਰਸੁਗੁਡਾ ਹਵਾਈ ਅੱਡੇ 'ਤੇ ਵੀ ਇਸੇ ਤਰ੍ਹਾਂ ਦੀ ਸੁਰੱਖਿਆ ਜਾਂਚ ਕੀਤੀ ਗਈ ਸੀ। ਝਾਰਸੁਗੁਡਾ ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਪੂਰੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਫਰਜ਼ੀ ਕਾਲ ਸੀ।
ਇਹ ਵੀ ਪੜ੍ਹੋ - ਅਯੁੱਧਿਆ 'ਚ ਇਸ ਵਾਰ ਦਾ ਦੀਪ ਉਤਸਵ ਹੋਵੇਗਾ ਬਹੁਤ ਖ਼ਾਸ, ਬਣਨਗੇ ਵਿਸ਼ਵ ਰਿਕਾਰਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲ 'ਚ ਪੜ੍ਹਦਾ 10ਵੀਂ ਜਮਾਤ ਦਾ ਵਿਦਿਆਰਥੀ ਸ਼ੱਕੀ ਹਾਲਾਤ 'ਚ ਲਾਪਤਾ
NEXT STORY