ਨਵੀਂ ਦਿੱਲੀ (ਭਾਸ਼ਾ)– ਕਾਂਗਰਸ ਦੇ ‘ਜੀ-23’ ਸਮੂਹ ਦੇ ਆਗੂਆਂ ਦੀ ਬੈਠਕ ਦੇ ਇਕ ਦਿਨ ਬਾਅਦ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੀਰਵਾਰ ਨੂੰ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਮੁਲਾਕਾਤ ਦੌਰਾਨ ਹਾਲ ਹੀ ’ਚ ਵਿਧਾਨ ਸਭਾ ਦੇ ਨਤੀਜਿਆਂ ਅਤੇ ਪਾਰਟੀ ਨੂੰ ਮਜਬੂਤ ਕਰਨ ਦੇ ਸੰਦਰਭ ’ਚ ਚਰਚਾ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਦੋਹਾਂ ਆਗੂਆਂ ਨੇ ਹਰਿਆਣਾ ’ਚ ਪਾਰਟੀ ਨੂੰ ਮਜ਼ਬੂਤ ਬਣਾਉਣ ਦੇ ਸੰਦਰਭ ’ਚ ਵੀ ਗੱਲਬਾਤ ਕੀਤੀ ਹੈ।
ਹੁੱਡਾ ਵੀ ਉਸ ‘ਜੀ-23’ ਸਮੂਹ ਦੇ ਮੈਂਬਰ ਹਨ, ਜੋ ਪਾਰਟੀ ’ਚ ਸੰਗਠਾਤਮਕ ਬਦਲਾਅ ਅਤੇ ਸਮੂਹਕ ਅਗਵਾਈ ਦੀ ਮੰਗ ਕਰ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਹੁੱਡਾ ਨੇ ‘ਜੀ-23’ ਸਮੂਹ ਦੇ ਪ੍ਰਮੁੱਖ ਮੈਂਬਰ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਦੀ ਰਿਹਾਇਸ਼ ’ਤੇ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਦੱਸ ਦੇਈਏ ਕਿ ਕਾਂਗਰਸ ਦੇ ‘ਜੀ-23’ ਸਮੂਹ ਦੇ ਆਗੂਆਂ ਨੇ ਬੁੱਧਵਾਰ ਨੂੰ ਬੈਠਕ ਕਰ ਕੇ ਹਾਲ ਹੀ ’ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਤੇ ਚਰਚਾ ਕੀਤੀ ਸੀ ਅਤੇ ਕਿਹਾ ਸੀ ਕਿ ਪਾਰਟੀ ਲਈ ਅੱਗੇ ਵੱਧਣ ਦਾ ਇਹ ਹੀ ਰਸਤਾ ਹੈ ਕਿ ਸਮੂਹਕ ਅਤੇ ਸੰਮਲਿਤ ਅਗਵਾਈ ਦੀ ਵਿਵਸਥਾ ਹੋਵੇ।
ਨਵੀਂ ਗਲੋਬਲ ਵਿਵਸਥਾ ’ਚ ਭਾਰਤ ਨੂੰ ਆਪਣੀ ਭੂਮਿਕਾ ਵਧਾਉਣੀ ਹੈ: PM ਮੋਦੀ
NEXT STORY