ਬਿਜ਼ਨੈੱਸ ਡੈਸਕ - ਅਕਤੂਬਰ ਦਾ ਮਹੀਨਾ ਖ਼ਤਮ ਹੋਣ ਤੋਂ ਬਾਅਦ ਨਵੰਬਰ ਦਾ ਮਹੀਨਾ ਸ਼ੁਰੂ ਹੁੰਦਾ ਹੈ। ਦੇਸ਼ ਵਿੱਚ ਹਰੇਕ ਮਹੀਨੇ ਦੀ ਸ਼ੁਰੂਆਤ ਵਿੱਚ ਜਾਂ ਪਹਿਲੀ ਤਾਰੀਖ਼ ਨੂੰ ਬਹੁਤ ਸਾਰੀਆਂ ਚੀਜ਼ਾਂ ਬਦਲ ਜਾਂਦੀਆਂ ਹਨ। ਹਰ ਵਾਰ ਦੀ ਤਰ੍ਹਾਂ 1 ਨਵੰਬਰ ਤੋਂ ਕੁਝ ਚੀਜ਼ਾਂ 'ਚ ਬਦਲਾਅ ਕੀਤਾ ਜਾਵੇਗਾ, ਜਿਸ ਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ 'ਤੇ ਪਵੇਗਾ। ਨਵੇਂ ਮਹੀਨੇ ਦੀ ਸ਼ੁਰੂਆਤ 'ਚ GST ਤੋਂ ਲੈ ਕੇ ਲੈਪਟਾਪ ਇੰਪੋਰਟ ਤੱਕ ਕਈ ਬਦਲਾਅ ਸ਼ਾਮਲ ਹਨ। 1 ਨਵੰਬਰ ਤੋਂ ਕਿਹੜੇ-ਕਿਹੜੇ ਵੱਡੇ ਬਦਲਾਅ ਹੋਣ ਵਾਲੇ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ।
ਇਹ ਵੀ ਪੜ੍ਹੋ - ਇਜ਼ਰਾਈਲ-ਹਮਾਸ ਜੰਗ ਵਧਾਏਗੀ ਭਾਰਤ ਦੀ ਮੁਸੀਬਤ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦੇ ਆਸਾਰ
ਗੈਸ ਸਿਲੰਡਰ ਦੀ ਕੀਮਤ
ਐੱਲ.ਪੀ.ਜੀ. ਗੈਸ ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਬਦਲ ਜਾਂਦੀਆਂ ਹਨ। ਇਸ ਦਿਨ ਗੈਸ ਸਿਲੰਡਰਾਂ ਦੀਆਂ ਕੀਮਤਾਂ ਪੂਰੇ ਮਹੀਨੇ ਲਈ ਤੈਅ ਹੁੰਦੀਆਂ ਹਨ। ਤੇਲ ਕੰਪਨੀਆਂ ਮੁਤਾਬਕ ਕੀਮਤਾਂ ਵਧ ਜਾਂ ਘਟ ਸਕਦੀਆਂ ਹਨ। ਨਾਲ ਹੀ, ਇਹ ਵੀ ਹੋ ਸਕਦਾ ਹੈ ਕਿ ਕੀਮਤਾਂ ਵਿੱਚ ਕੋਈ ਬਦਲਾਅ ਨਾ ਕੀਤਾ ਜਾਵੇ ਭਾਵ ਮੌਜੂਦਾ ਦਰਾਂ ਨੂੰ ਬਰਕਰਾਰ ਰੱਖਿਆ ਜਾਵੇ।
ਇਹ ਵੀ ਪੜ੍ਹੋ - ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਕੇਂਦਰ ਸਰਕਾਰ ਨੂੰ ਲੈਣਾ ਪਿਆ ਅਹਿਮ ਫ਼ੈਸਲਾ
GST ਚਲਾਨ ਅਪਲੋਡ
ਨੈਸ਼ਨਲ ਇਨਫੋਰਮੈਟਿਕਸ ਸੈਂਟਰ (NIC) ਦੇ ਅਨੁਸਾਰ, 100 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਟਰਨਓਵਰ ਵਾਲੇ ਕਾਰੋਬਾਰਾਂ ਨੂੰ 1 ਨਵੰਬਰ ਤੋਂ 30 ਦਿਨਾਂ ਦੇ ਅੰਦਰ ਈ-ਚਲਾਨ ਪੋਰਟਲ 'ਤੇ GST ਚਲਾਨ ਅਪਲੋਡ ਕਰਨਾ ਹੋਵੇਗਾ। ਜੀਐਸਟੀ ਅਥਾਰਟੀ ਨੇ ਸਤੰਬਰ ਵਿੱਚ ਇਹ ਫ਼ੈਸਲਾ ਲਿਆ ਸੀ।
ਇਹ ਵੀ ਪੜ੍ਹੋ - Dream11 ਸਣੇ ਆਨਲਾਈਨ ਗੇਮਿੰਗ ਕੰਪਨੀਆਂ ’ਚ ਦਹਿਸ਼ਤ, ਸਰਕਾਰ ਨੇ ਭੇਜਿਆ 1 ਲੱਖ ਕਰੋੜ ਦਾ GST ਨੋਟਿਸ
ਆਯਾਤ ਨੂੰ ਲੈ ਕੇ ਡੈਡਲਾਈਨ
ਸਰਕਾਰ ਨੇ HSN 8741 ਸ਼੍ਰੇਣੀ ਦੇ ਅਧੀਨ ਆਉਂਦੇ ਲੈਪਟਾਪ, ਟੈਬਲੇਟ, ਨਿੱਜੀ ਕੰਪਿਊਟਰ ਅਤੇ ਹੋਰ ਇਲੈਕਟ੍ਰਾਨਿਕ ਵਸਤੂਆਂ ਦੇ ਆਯਾਤ 'ਤੇ 30 ਅਕਤੂਬਰ ਤੱਕ ਛੋਟ ਦਿੱਤੀ ਸੀ। ਹਾਲਾਂਕਿ 1 ਨਵੰਬਰ ਤੋਂ ਕੀ ਹੋਵੇਗਾ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਇਸ ਦਾ ਫ਼ੈਸਲਾ ਵੀ ਇਸ ਮਹੀਨੇ ਲਿਆ ਜਾ ਸਕਦਾ ਹੈ।
CNG ਅਤੇ PNG ਦੀਆਂ ਕੀਮਤਾਂ
ਤਿਉਹਾਰੀ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਦੇ ਸਬੰਧ ਵਿੱਚ 1 ਨਵੰਬਰ ਨੂੰ ਸੀਐੱਨਜੀ ਅਤੇ ਪੀਐੱਨਜੀ ਦੀਆਂ ਕੀਮਤਾਂ ਵਿੱਚ ਵੀ ਬਦਲਾਅ ਕੀਤਾ ਜਾ ਸਕਦਾ ਹੈ। ਹਾਲਾਂਕਿ ਉਕਤ ਗੈਸਾਂ ਦੀਆਂ ਕੀਮਤਾਂ 'ਚ ਬਦਲਾਅ ਹੋਵੇਗਾ ਜਾਂ ਨਹੀਂ, ਉਸ ਸਬੰਧ ਵਿੱਚ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ - PNB ਨੇ ਗਾਹਕਾਂ ਲਈ ਜਾਰੀ ਕੀਤਾ ਅਲਰਟ! ਕਰੰਟ ਅਤੇ ਸੇਵਿੰਗ ਅਕਾਊਂਟ ਹੋਣਗੇ ਇਨ-ਐਕਟਿਵ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਗਲੋਬਲ ਲੀਡਰਸ਼ਿਪ ਅਵਾਰਡ ਨਾਲ ਸਨਮਾਨਿਤ
NEXT STORY