ਨੈਸ਼ਨਲ ਡੈਸਕ : ਉੱਤਰਾਖੰਡ 'ਚ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਚਾਰਧਾਮ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਦੇ ਨਾਲ-ਨਾਲ ਆਫਲਾਈਨ ਰਜਿਸਟ੍ਰੇਸ਼ਨ ਵੀ ਕੀਤੀ ਜਾਵੇਗੀ ਤਾਂ ਜੋ ਸ਼ਰਧਾਲੂ ਜੋ ਇੰਟਰਨੈੱਟ ਦੀ ਵਰਤੋਂ ਨਹੀਂ ਕਰ ਪਾਉਂਦੇ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਚਾਰਧਾਮ ਯਾਤਰਾ ਨੂੰ ਲੈ ਕੇ ਯਾਤਰਾ ਟਰਾਂਜ਼ਿਟ ਕੈਂਪ ਕੰਪਲੈਕਸ 'ਚ ਗੜ੍ਹਵਾਲ ਡਿਵੀਜ਼ਨ ਦੇ ਕਮਿਸ਼ਨਰ ਵਿਨੇ ਸ਼ੰਕਰ ਪਾਂਡੇ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ ਯਾਤਰਾ ਪ੍ਰਸ਼ਾਸਨ ਨੇ ਪਿਛਲੀਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਇਸ ਵਾਰ ਯਾਤਰੀ ਰਜਿਸਟ੍ਰੇਸ਼ਨ ਦੀ ਪ੍ਰਣਾਲੀ 'ਚ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : 'ਕਿਸ ਦੇ ਸਿਰ ਸਜੇਗਾ ਦਿੱਲੀ ਦਾ 'ਤਾਜ'? ਜਾਣੋ ਕੀ ਕਹਿੰਦੇ ਹਨ Exit Polls
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸ਼ਰਧਾਲੂਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਦੇ ਨਾਲ-ਨਾਲ 40 ਫੀਸਦੀ ਆਫਲਾਈਨ ਰਜਿਸਟ੍ਰੇਸ਼ਨ ਵੀ ਕੀਤੀ ਜਾਵੇਗੀ ਤਾਂ ਜੋ ਪੇਂਡੂ ਖੇਤਰ ਤੋਂ ਆਉਣ ਵਾਲੇ ਸ਼ਰਧਾਲੂ ਇਸ ਪ੍ਰੇਸ਼ਾਨੀ ਤੋਂ ਮੁਕਤ ਹੋ ਸਕਣ। ਪਿਛਲੀ ਵਾਰ ਸਿਰਫ਼ ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਣਾਲੀ ਕਾਰਨ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬੈਠਕ 'ਚ ਇਹ ਵੀ ਫੈਸਲਾ ਕੀਤਾ ਗਿਆ ਕਿ ਰਜਿਸਟ੍ਰੇਸ਼ਨ ਤੋਂ ਬਾਅਦ ਯਾਤਰੀਆਂ ਨੂੰ ਦਿੱਤੇ ਜਾਣ ਵਾਲੇ 'ਸਲਾਟ' 'ਚ ਯਾਤਰਾ ਦੇ ਕ੍ਰਮ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਸਦੇ ਅਨੁਸਾਰ, ਉਦਾਹਰਣ ਵਜੋਂ ਚਾਰਧਾਮ ਦੀ ਯਾਤਰਾ ਕਰਨ ਵਾਲਿਆਂ ਨੂੰ ਯਮੁਨੋਤਰੀ, ਗੰਗੋਤਰੀ, ਕੇਦਾਰਨਾਥ ਅਤੇ ਬਦਰੀਨਾਥ ਦੇ ਕ੍ਰਮ ਵਿੱਚ 'ਸਲਾਟ' ਦਿੱਤੇ ਜਾਣਗੇ।
ਮੀਟਿੰਗ ਵਿੱਚ ਗੜ੍ਹਵਾਲ ਮੰਡਲ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਚਾਰਧਾਮ ਯਾਤਰਾ ਦੇ ਰੂਟਾਂ ਦਾ ਸਾਰਾ ਕੰਮ 15 ਅਪ੍ਰੈਲ ਤੱਕ ਮੁਕੰਮਲ ਕਰ ਲਿਆ ਜਾਵੇ। ਅਧਿਕਾਰੀਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਮੌਜੂਦ ਗੜ੍ਹਵਾਲ ਡਿਵੀਜ਼ਨ ਦੇ ਇੰਸਪੈਕਟਰ ਜਨਰਲ ਆਫ ਪੁਲਸ ਰਾਜੀਵ ਸਵਰੂਪ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਪਾਂਡੇ ਨੇ ਯਾਤਰਾ ਰੂਟ 'ਤੇ ਹਰ 10 ਕਿਲੋਮੀਟਰ 'ਤੇ ਚੀਤਾ ਪੁਲਸ ਜਾਂ 'ਹਿੱਲ ਪੈਟਰੋਲਿੰਗ ਯੂਨਿਟ' ਦੀ ਇੱਕ ਟੁਕੜੀ ਤਾਇਨਾਤ ਕਰਨ ਦਾ ਵੀ ਫੈਸਲਾ ਕੀਤਾ।
ਇਹ ਵੀ ਪੜ੍ਹੋ : ਕੋਲਕਾਤਾ ਕਾਂਡ: 9 ਫਰਵਰੀ ਨੂੰ ਸੜਕ 'ਤੇ ਉਤਰਨਗੇ ਪੀੜਤਾ ਦੇ ਮਾਪੇ, ਲੋਕਾਂ ਨੂੰ ਕੀਤੀ ਇਹ ਭਾਵੁਕ ਅਪੀਲ
ਸੜਕ ’ਤੇ ਜਾਮ ਅਤੇ ਹਾਦਸਿਆਂ ਦੀ ਸਥਿਤੀ ਵਿੱਚ ਇਹ ਦਸਤਾ ਜਲਦੀ ਸਰਗਰਮ ਹੋ ਜਾਵੇਗਾ। ਮੀਟਿੰਗ ਵਿੱਚ ਯਾਤਰਾ ਰੂਟ ’ਤੇ ਪੈਂਦੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਸ ਸੁਪਰਡੈਂਟ ਹਾਜ਼ਰ ਸਨ। ਇਸ ਸਾਲ 30 ਅਪ੍ਰੈਲ ਨੂੰ ਅਕਸ਼ੈ ਤ੍ਰਿਤੀਆ ਦੇ ਤਿਉਹਾਰ 'ਤੇ ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਦਰਵਾਜ਼ੇ ਖੋਲ੍ਹਣ ਨਾਲ ਚਾਰਧਾਮ ਯਾਤਰਾ ਸ਼ੁਰੂ ਹੋਵੇਗੀ। ਬਦਰੀਨਾਥ ਮੰਦਰ ਦੇ ਦਰਵਾਜ਼ੇ 4 ਮਈ ਨੂੰ ਖੁੱਲ੍ਹਣਗੇ, ਜਦੋਂਕਿ ਕੇਦਾਰਨਾਥ ਧਾਮ ਦੇ ਖੁੱਲ੍ਹਣ ਦੀ ਤਰੀਕ ਮਹਾਸ਼ਿਵਰਾਤਰੀ ਦੇ ਤਿਉਹਾਰ 'ਤੇ ਤੈਅ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ-ਕਸ਼ਮੀਰ ’ਚ ਅੱਤਵਾਦ ਵਿਰੁੱਧ ਲੜਾਈ ਤੇਜ਼ ਕਰਨ ਸੁਰੱਖਿਆ ਏਜੰਸੀਆਂ : ਸ਼ਾਹ
NEXT STORY