ਨੈਸ਼ਨਲ ਡੈਸਕ- ਮਹਾਰਾਸ਼ਟਰ ਸਟੇਟ ਬੋਰਡ ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਪਹਿਲੇ ਦਿਨ ਹੀ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੇ ਪੱਧਰ 'ਤੇ ਨਕਲ ਦੇ ਮਾਮਲੇ ਸਾਹਮਣੇ ਆਏ ਹਨ। ਬੋਰਡ ਵੱਲੋਂ ਸਖ਼ਤ ਨਿਗਰਾਨੀ ਹੇਠ 580 ਤੋਂ ਵੱਧ ਵਿਦਿਆਰਥੀਆਂ ਨੂੰ ਨਕਲ ਕਰਦਿਆਂ ਫੜਿਆ ਗਿਆ ਹੈ, ਜਦਕਿ ਲਾਪਰਵਾਹੀ ਵਰਤਣ ਵਾਲੇ 50 ਤੋਂ ਵੱਧ ਸਕੂਲ ਕਰਮਚਾਰੀਆਂ 'ਤੇ ਵੀ ਕਾਰਵਾਈ ਕੀਤੀ ਗਈ ਹੈ।
ਨਕਲ ਦੇ ਸਭ ਤੋਂ ਵੱਧ ਮਾਮਲੇ ਛਤਰਪਤੀ ਸੰਭਾਜੀਨਗਰ ਅਤੇ ਬੀੜ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲੇ। ਛਤਰਪਤੀ ਸੰਭਾਜੀਨਗਰ ਦੇ ਇੱਕ ਸਕੂਲ ਵਿੱਚ ਵੱਡੇ ਪੱਧਰ 'ਤੇ ਨਕਲ ਕਰਵਾਉਣ ਦੇ ਦੋਸ਼ ਵਿੱਚ ਸੁਪਰਵਾਈਜ਼ਰਾਂ 'ਤੇ ਵੀ FIR ਦਰਜ ਕੀਤੀ ਗਈ ਹੈ। ਬੀੜ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਨੇ ਪ੍ਰੀਖਿਆ ਕੇਂਦਰਾਂ ਦੇ ਬਾਹਰ ਨਜ਼ਰ ਰੱਖਣ ਲਈ ਡਰੋਨ ਕੈਮਰਿਆਂ ਦੀ ਵਰਤੋਂ ਕੀਤੀ। ਡਰੋਨ ਫੁਟੇਜ ਵਿੱਚ ਦੇਖਿਆ ਗਿਆ ਕਿ ਕੁਝ ਲੋਕ ਖਿੜਕੀਆਂ ਰਾਹੀਂ ਵਿਦਿਆਰਥੀਆਂ ਨੂੰ ਨਕਲ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਇਹ ਵੀ ਪੜ੍ਹੋ- ਵਿਦਾਇਗੀ ਭਾਸ਼ਣ 'ਚ ਮੁਹੰਮਦ ਯੂਨਸ ਨੇ 7 Sisters ਨੂੰ ਲੈ ਕੇ ਦਿੱਤਾ ਅਜਿਹਾ ਬਿਆਨ, ਕਿ ਛਿੜ ਗਈ ਨਵੀਂ ਚਰਚਾ
ਨਕਲ ਰੋਕਣ ਵਿੱਚ ਅਸਫਲ ਰਹਿਣ ਅਤੇ ਵਿਦਿਆਰਥੀਆਂ ਦੀ ਮਦਦ ਕਰਨ ਦੇ ਦੋਸ਼ ਵਿੱਚ 50 ਤੋਂ ਵੱਧ ਅਧਿਆਪਕਾਂ ਅਤੇ ਸਕੂਲ ਸਟਾਫ਼ ਮੈਂਬਰਾਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ। ਕਈਆਂ ਨੂੰ ਮੁਅੱਤਲ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਮਹਾਰਾਸ਼ਟਰ ਬੋਰਡ ਦੇ ਅਧਿਕਾਰੀਆਂ ਅਨੁਸਾਰ, ਨਕਲ ਕਰਨ ਵਾਲੇ ਵਿਦਿਆਰਥੀਆਂ ਦੀਆਂ ਆਂਸਰ ਸ਼ੀਟਸ ਰੱਦ ਕੀਤੀਆਂ ਜਾ ਸਕਦੀਆਂ ਹਨ ਅਤੇ ਉਨ੍ਹਾਂ 'ਤੇ ਪ੍ਰੀਖਿਆ ਨਿਯਮਾਂ ਅਨੁਸਾਰ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਨੂੰ 'ਨਕਲ-ਮੁਕਤ' ਬਣਾਉਣ ਲਈ ਫਲਾਇੰਗ ਸਕੁਆਡ ਦੀ ਗਿਣਤੀ ਵਧਾ ਦਿੱਤੀ ਗਈ ਹੈ ਅਤੇ ਸਾਰੇ ਕੇਂਦਰਾਂ 'ਤੇ CCTV ਰਾਹੀਂ ਲਾਈਵ ਨਿਗਰਾਨੀ ਰੱਖੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਹਾਸ਼ਿਵਰਾਤਰੀ ਮੇਲੇ 'ਤੇ ਵਿਵਾਦ: ਧਰਮ ਪੁੱਛ-ਪੁੱਛ ਬੰਦ ਕਰਵਾਈਆਂ ਮੁਸਲਮਾਨ ਵਿਅਕਤੀਆਂ ਦੀਆਂ ਦੁਕਾਨਾਂ
NEXT STORY