ਨੈਸ਼ਨਲ ਡੈਸਕ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਚੱਲ ਰਹੇ ਨਕਸਲ ਵਿਰੋਧੀ ਅਪਰੇਸ਼ਨਾਂ ਦੌਰਾਨ ਇਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੁਲਸ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਨੈਸ਼ਨਲ ਪਾਰਕ ਇਲਾਕੇ 'ਚ ਸੁਰੱਖਿਆ ਬਲਾਂ ਨਾਲ ਕੀਤੀ ਗਈ ਇੱਕ ਸਾਂਝੀ ਕਾਰਵਾਈ ਦੌਰਾਨ 8 ਲੱਖ ਰੁਪਏ ਦਾ ਇਨਾਮੀ ਨਕਸਲੀ ਡਿਪਟੀ ਕਮਾਂਡਰ ਸੋਢੀ ਕੰਨਾ ਨੂੰ ਇਕ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਹੈ।
ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਹ ਮੁਕਾਬਲਾ ਇਕ ਗੁਪਤ ਸੂਚਨਾ ਦੇ ਆਧਾਰ 'ਤੇ 5 ਜੁਲਾਈ ਨੂੰ ਕੀਤਾ ਗਿਆ ਸੀ, ਜਿਸ ਦੌਰਾਨ ਪੀ.ਐੱਲ.ਜੀ.ਏ. (ਪੀਪਲਜ਼ ਲਿਬਰੇਸ਼ਨ ਗੁਰਿਲਾ ਆਰਮੀ) ਦੀ 02 ਕੰਪਨੀ ਦਾ ਡਿਪਟੀ ਕਮਾਂਡਰ ਸੀ। ਉਸ ਦੇ ਸਿਰ 'ਤੇ ਸੂਬਾ ਸਰਕਾਰ ਵੱਲੋਂ 8 ਲੱਖ ਰੁਪਏ ਇਨਾਮ ਦਾ ਵੀ ਐਲਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਰਿਸ਼ਤੇਦਾਰ ਦੇ ਘਰ ਖਾਣਾ ਖਾਣ ਗਿਆ ਸੀ ਨਵਾਂ ਵਿਆਹਿਆ ਜੋੜਾ, ਪਲਾਂ 'ਚ ਉੱਜੜ ਗਈ ਦੁਨੀਆ
ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਐੱਸ.ਟੀ.ਐੱਫ਼, ਸੀ.ਆਰ.ਪੀ.ਐੱਫ. ਦੀ ਕੋਬਰਾ 202 ਤੇ 210 ਬਟਾਲੀਅਨਾਂ ਨੇ ਬੀਜਾਪੁਰ ਤੇ ਦਾਂਤੇਵਾੜਾ 'ਚ ਸਰਚ ਆਪਰੇਸ਼ਨ ਚਲਾਇਆ ਤੇ ਮੁਕਾਬਲੇ ਮਗਰੋਂ ਕੰਨਾ ਦੀ ਲਾਸ਼ ਮੁਕਾਬਲੇ ਵਾਲੀ ਥਾਂ ਤੋਂ ਇਕ .303 ਰਾਈਫਲ ਸਣੇ ਬਰਾਮਦ ਹੋਈ। ਇਸ ਤੋਂ ਇਲਾਵਾ ਉਸ ਕੋਲੋਂ 5 ਜ਼ਿੰਦਾ ਕਾਰਤੂਸ, 59 ਜ਼ਿੰਦਾ ਕਾਰਤੂਸਾਂ ਸਣੇ ਇਕ ਏ.ਕੇ.47, ਇਕ ਨਕਸਲੀ ਵਰਦੀ, ਰੇਡੀਓ ਸੈੱਟ, ਧਮਾਕਾਖੇਜ਼ ਸਮੱਗਰੀ ਆਦਿ ਸਾਮਾਨ ਬਰਾਮਦ ਹੋਇਆ ਹੈ।
ਨਕਸਲੀ ਕਾਰਵਾਈ 'ਚ ਕੰਨਾ ਲੰਬੇ ਸਮੇਂ ਤੋਂ ਸ਼ਾਮਲ ਦੱਸਿਆ ਜਾਂਦਾ ਹੈ। ਉਸ ਦਾ ਨਾਂ ਤੇਕਲਗੁਡੀਅਮ ਐਨਕਾਊਂਟਰ ਤੇ ਧਰਮਰਾਮ ਕੈਂਪ 'ਤੇ ਹਮਲੇ 'ਚ ਵੀ ਸ਼ਾਮਲ ਦੱਸਿਆ ਗਿਆ ਹੈ। ਉਹ ਪੀ.ਐੱਲ.ਜੀ.ਏ. ਬਟਾਲੀਅਨ 'ਚ ਬਤੌਰ ਸਨਾਈਪਰ ਵੀ ਰਹਿ ਚੁੱਕਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਘਰੋਂ ਲੜ ਕੇ ਗਈ ਔਰਤ ਨਾਲ ਵਾਪਰੀ ਸ਼ਰਮਨਾਕ ਘਟਨਾ
NEXT STORY