ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਅਟੇਰ ਥਾਣਾ ਖੇਤਰ ਵਿੱਚ ਬਦਮਾਸ਼ਾਂ ਨੇ ਸ਼ਰਾਬ ਦੀ ਬੋਤਲ 'ਤੇ ਡਿਸਕਾਊਂਟ ਨਾ ਦੇਣ ਕਾਰਨ ਉਨ੍ਹਾਂ ਨੇ ਸੇਲਜ਼ਮੈਨ 'ਤੇ ਫਾਇਰਿੰਗ ਕਰ ਦਿੱਤੀ। ਇਹ ਦਰਦਨਾਕ ਘਟਨਾ ਪ੍ਰਤਾਪਪੁਰਾ ਪਿੰਡ ਦੇ ਇੱਕ ਸ਼ਰਾਬ ਦੇ ਠੇਕੇ 'ਤੇ ਵਾਪਰੀ।
ਜਾਣਕਾਰੀ ਅਨੁਸਾਰ ਮੁਲਜ਼ਮ ਭੂਰਾ ਭਦੌਰੀਆ ਅਤੇ ਅਰਪਿਤ ਕਾਂਕਰ ਆਪਣੇ ਇੱਕ ਸਾਥੀ ਨਾਲ ਬਾਈਕ 'ਤੇ ਸ਼ਰਾਬ ਲੈਣ ਲਈ ਠੇਕੇ ਪਹੁੰਚੇ ਸਨ ਤੇ ਸ਼ਰਾਬ 'ਤੇ ਡਿਸਕਾਊਂਟ ਦੀ ਮੰਗ ਕਰਨ ਲੱਗੇ। ਜਦੋਂ ਸੇਲਜ਼ਮੈਨ ਰਵਿੰਦਰ ਯਾਦਵ ਨੇ ਨਿਯਮਾਂ ਦਾ ਹਵਾਲਾ ਦੇ ਕੇ ਡਿਸਕਾਊਂਟ ਤੋਂ ਮਨ੍ਹਾ ਕੀਤਾ ਤਾਂ ਉਨ੍ਹਾਂ ਨੇ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ, ਜੋ ਸੇਲਜ਼ਮੈਨ ਦੇ ਹੱਥ ਵਿੱਚ ਲੱਗੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਰਾਜਾ ਵੜਿੰਗ ਤੇ ਗੁਰਜੀਤ ਔਜਲਾ ਸਣੇ 8 MP ਸੰਸਦ 'ਚੋਂ ਸਸਪੈਂਡ
ਹਾਲਾਂਕਿ ਗੋਲੀ ਲੱਗਣ ਤੋਂ ਬਾਅਦ ਜਦੋਂ ਜ਼ਖਮੀ ਸੇਲਜ਼ਮੈਨ ਆਪਣੀ ਜਾਨ ਬਚਾਉਣ ਲਈ ਦੁਕਾਨ ਤੋਂ ਬਾਹਰ ਭੱਜਿਆ, ਤਾਂ ਬਦਮਾਸ਼ਾਂ ਨੇ ਉਸ 'ਤੇ ਦੂਜੀ ਵਾਰ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਪਿਸਤੌਲ ਵਿੱਚ ਕਾਰਤੂਸ ਫਸ ਜਾਣ ਕਾਰਨ ਦੂਜੀ ਗੋਲੀ ਨਹੀਂ ਚੱਲੀ, ਜਿਸ ਕਾਰਨ ਸੇਲਜ਼ਮੈਨ ਦੀ ਜਾਨ ਬਚ ਗਈ।
ਦੱਸਿਆ ਜਾ ਰਿਹਾ ਹੈ ਕਿ ਇੱਕ ਦਿਨ ਪਹਿਲਾਂ ਵੀ ਇਨ੍ਹਾਂ ਵਿਚਕਾਰ ਬਹਿਸ ਹੋਈ ਸੀ, ਜਿਸ ਦੌਰਾਨ ਸੇਲਜ਼ਮੈਨ ਨੇ ਬਦਮਾਸ਼ਾਂ ਦੀ ਵੀਡੀਓ ਬਣਾ ਲਈ ਸੀ। ਇਸੇ ਗੱਲ ਤੋਂ ਨਾਰਾਜ਼ ਹੋ ਕੇ ਬਦਮਾਸ਼ਾਂ ਨੇ ਹਮਲਾ ਕੀਤਾ। ਪੁਲਸ ਨੇ ਦੁਕਾਨ ਵਿੱਚ ਲੱਗੇ CCTV ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਜ਼ਖਮੀ ਰਵਿੰਦਰ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ, ਜਦਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
India-US ਡੀਲ ਕਾਰਨ ਬਾਜ਼ਾਰ ਗੁਲਜ਼ਾਰ, ਜਾਣੋ ਅਮਰੀਕਾ ਤੋਂ ਕੀ-ਕੀ ਖ਼ਰੀਦੇਗਾ ਭਾਰਤ
NEXT STORY