ਮੋਹਾਲੀ (ਜੱਸੀ) : ਨਿਊ ਚੰਡੀਗੜ੍ਹ ਦੇ ਪਿੰਡ ਹੁਸ਼ਿਆਰਪੁਰ ਦੇ ਪ੍ਰਾਪਰਟੀ ਡੀਲਰ ਵੱਲੋਂ 2 ਕਰੋੜ ਦੀ ਫਿਰੌਤੀ ਨਾ ਦੇਣ ਕਾਰਨ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ’ਚ ਹਾਲੇ ਪੁਲਸ ਨੇ ਆਪਣੀ ਜਾਂਚ ਸ਼ੁਰੂ ਹੀ ਕੀਤੀ ਸੀ ਕਿ ਸ਼ੁੱਕਰਵਾਰ ਨੂੰ ਇਸੇ ਇਲਾਕੇ ਦੇ ਅਕਾਲੀ ਆਗੂ ਚੌਧਰੀ ਸ਼ਾਮਲਾਲ ਦੇ ਘਰ ਬਾਹਰ ਫਾਇਰਿੰਗ ਹੋ ਗਈ। ਵਟਸਐਪ ਨੰਬਰ ’ਤੇ ਕਾਲ ਕਰਨ ਵਾਲੇ ਖ਼ੁਦ ਨੂੰ ਗੈਂਗਸਟਰ ਲੱਕੀ ਪਟਿਆਲ ਦੱਸਦਿਆਂ 1 ਕਰੋੜ ਦੀ ਫਿਰੌਤੀ ਮੰਗੀ। ਵਾਰਦਾਤ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਮੌਕੇ ’ਤੇ ਪਹੁੰਚੀ ਤੇ ਘਟਨਾ ਦਾ ਜਾਇਜ਼ਾ ਲਿਆ। ਪੁਲਸ ਨੇ ਘਟਨਾ ਵਾਲੀ ਥਾਂ ਤੋਂ 3 ਖੋਲ ਬਰਾਮਦ ਕੀਤੇ ਹਨ ਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਅਕਾਲੀ ਆਗੂ ਸ਼ਾਮਲਾਲ ਸ਼੍ਰੋਮਣੀ ਅਕਾਲੀ ਦਲ ਬੀ. ਸੀ ਵਿੰਗ ਦੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਹਨ। ਜਾਣਕਾਰੀ ਅਨੁਸਾਰ ਵੀਰਵਾਰ ਦੀ ਦੇਰ ਰਾਤ ਜੈਂਤੀ ਮਾਜਰੀ ਨੇੜੇ ਪੈਂਦੇ ਪਿੰਡ ਮਾਜਰੀਆਂ ’ਚ ਚੌਧਰੀ ਸ਼ਾਮਲਾਲ ਦੇ ਘਰ ਬਾਹਰ ਮੋਟਰਸਾਈਕਲ ’ਤੇ 2 ਨੌਜਵਾਨ ਆਏ। ਉਕਤ ਨੌਜਵਾਨਾਂ ''ਚੋਂ ਇਕ ਹੇਠਾਂ ਉਤਰਿਆ ਤੇ ਘਰ ’ਤੇ ਫਾਇਰਿੰਗ ਕਰਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਪੈਨਸ਼ਨ ਧਾਰਕਾਂ ਲਈ ਧਿਆਨ ਦੇਣ ਯੋਗ ਖ਼ਬਰ! ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਇਸ ਸਬੰਧੀ ਚੌਧਰੀ ਸ਼ਾਮਲਾਲ ਨੇ ਦੱਸਿਆ ਕਿ 25 ਮਾਰਚ ਨੂੰ ਉਸ ਨੂੰ ਵਟਸਐਪ ਨੰਬਰ ’ਤੇ ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਕੀਨੀਆ ਤੋਂ ਗੈਂਗਸਟਰ ਲੱਕੀ ਪਟਿਆਲ ਬੋਲ ਰਿਹਾ ਹੈ। ਸ਼ਾਮਲਾਲ ਮੁਤਾਬਕ ਫੋਨ ਕਰਨ ਵਾਲੇ ਨੇ ਉਸ ਕੋਲੋਂ 1 ਕਰੋੜ ਦੀ ਮੰਗ ਕੀਤੀ ਤੇ ਧਮਕੀ ਦਿੱਤੀ ਸੀ ਕਿ ਫ਼ਿਰੌਤੀ ਦੀ ਰਕਮ ਨਾ ਦੇਣ 'ਤੇ ਪਰਿਵਾਰ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਸਕਦਾ ਹੈ। ਇੰਨਾ ਹੀ ਨਹੀਂ ਫੋਨ ਕਰਨ ਵਾਲੇ ਨੇ ਕਿਹਾ ਕਿ ਚੀਨੀ ਕੁੱਬਾਹੇੜੀ ਦੀ ਜਿਵੇਂ ਹੱਤਿਆ ਕੀਤੀ ਗਈ ਸੀ ਉਸ ਦਾ ਹਾਲ ਵੀ ਉਸੇ ਤਰ੍ਹਾਂ ਹੀ ਕੀਤਾ ਜਾਵੇਗਾ। ਅਕਾਲੀ ਆਗੂ ਦੇ ਦੱਸਣ ਮੁਤਾਬਕ 26 ਮਾਰਚ ਨੂੰ ਉਸ ਨੇ ਡੀ. ਜੀ. ਪੀ ਪੰਜਾਬ, ਐੱਸ. ਐੱਸ. ਪੀ ਮੋਹਾਲੀ ਤੇ ਮੁੱਲਾਂਪੁਰ ਪੁਲਸ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਸੀ, ਜਿਸ ਨੂੰ ਪੁਲਸ ਨੇ ਗੰਭੀਰਤਾ ਨਾਲ ਨਹੀਂ ਲਿਆ।
ਇਹ ਵੀ ਪੜ੍ਹੋ : ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਚੰਗੀ ਖ਼ਬਰ, ਹੁਣ ਯਾਤਰੀਆਂ ਨੂੰ ਮਿਲੇਗੀ ਵੱਡੀ ਰਾਹਤ
ਉਨਾਂ ਦੋਸ਼ ਲਾਇਆ ਕਿ ਪੁਲਸ ਨੇ ਜੇਕਰ ਸਮਾਂ ਰਹਿੰਦਿਆ ਢੁੱਕਵੀਂ ਕਾਰਵਾਈ ਕੀਤੀ ਹੁੰਦੀ ਤਾਂ ਇਹ ਨੌਬਤ ਨਾ ਆਉਂਦੀ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਸੋਹਾਣਾ ਨੂੰ ਵੀ ਫ਼ਿਰੌਤੀ ਲਈ ਧਮਕੀ ਮਿਲ ਚੁੱਕੀ ਹੈ, ਜਿਸ ਦੇ ਸਬੰਧ 'ਚ ਥਾਣਾ ਸੋਹਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰਾਂ ਪਿੰਡ ਸੋਹਾਣਾ ਦੇ ਭਾਜਪਾ ਆਗੂ ਰੂਪਾ ਸੋਹਾਣਾ ਤੋਂ ਵੀ ਫ਼ਿਰੌਤੀ ਮੰਗੀ ਗਈ ਹੈ ਤੇ ਪੈਸੇ ਨਾ ਦੇਣ ’ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਸ਼ਰਾਬ ਠੇਕੇਦਾਰਾਂ ਲਈ ਚੰਗੀ ਖ਼ਬਰ! ਲਾਇਸੈਂਸ ਫ਼ੀਸ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ
NEXT STORY