ਪੱਛਮੀ ਬੰਗਾਲ- ਪੱਛਮੀ ਬੰਗਾਲ ਦੇ ਪ੍ਰਾਈਮਰੀ ਸਕੂਲਾਂ 'ਚ 32,000 ਅਧਿਆਪਕਾਂ ਦੀ ਨੌਕਰੀ ਬਰਕਰਾ ਰਹੇਗੀ। ਕਲਕੱਤਾ ਹਾਈ ਕੋਰਟ ਦੀ ਡਿਵੀਜ਼ਨ ਬੈਂਟ ਨੇ ਸਿੰਗਲ ਬੈਂਚ ਦੇ ਫੈਸਲੇ ਨੂੰ ਪਲਟ ਦਿੱਤਾ ਹੈ। ਇਸ ਨਾਲ ਪ੍ਰਾਈਮਰੀ ਅਧਿਆਪਕਾਂ 'ਚ ਖੁਸ਼ੀ ਦੀ ਲਹਿਰ ਹੈ। ਹਾਲਾਂਕਿ, ਹੁਣ ਇਕ ਹੋਰ ਟਵਿਸਟ ਆ ਗਿਆ ਹੈ। ਡਿਵੀਜ਼ਨ ਬੈਂਚ ਦੇ ਫੈਸਲੇ ਖਿਲਾਫ ਭਾਜਪਾ ਨੇ ਸੁਪਰੀਮ ਕੋਰਟ ਜਾਣ ਦਾ ਫੈਸਲਾ ਕੀਤਾ ਹੈ। ਭਾਜਪਾ ਸੁਪਰੀਮ ਕੋਰਟ 'ਚ ਐੱਸ.ਆਈ.ਐੱਲ. (ਵਿਸ਼ੇਸ਼ ਮਨਜ਼ੂਰੀ ਪਟੀਸ਼ਨ) ਦਾਇਰ ਕਰੇਗੀ।
ਹਾਈ ਕੋਰਟ ਦੇ ਫੈਸਲੇ 'ਤੇ ਵਕੀਲ ਵਿਕਾਸ ਰੰਜਨ ਭੱਟਾਚਾਰੀਆ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸੰਸਥਾਗਤ ਭ੍ਰਿਸ਼ਟਾਚਾਰ ਨੂੰ ਕੁਝ ਰਾਹਤ ਪ੍ਰਦਾਨ ਕਰਦਾ ਹੈ। ਇਹ ਭਵਿੱਖ ਲਈ ਬਹੁਤ ਮਾੜਾ ਹੋਵੇਗਾ। ਜੇਕਰ ਸੰਸਥਾਗਤ ਭ੍ਰਿਸ਼ਟਾਚਾਰ ਸੰਬੰਧੀ ਅਦਾਲਤ ਵਿੱਚ ਪੇਸ਼ ਕੀਤੀ ਗਈ ਜਾਣਕਾਰੀ ਨੂੰ ਕਾਨੂੰਨੀ ਦ੍ਰਿਸ਼ਟੀਕੋਣ ਤੋਂ ਨਹੀਂ ਵਿਚਾਰਿਆ ਜਾਂਦਾ, ਤਾਂ ਉਨ੍ਹਾਂ ਨੂੰ ਭਵਿੱਖ ਵਿੱਚ ਭ੍ਰਿਸ਼ਟਾਚਾਰ ਕਰਨ ਦੀ ਕੁਝ ਛੋਟ ਮਿਲੇਗੀ।
ਇਹ ਵੀ ਪੜ੍ਹੋ- ਕ੍ਰਿਕਟ ਜਗਤ 'ਚ ਸੋਗ ਦੀ ਲਹਿਰ, ਧਾਕੜ ਕ੍ਰਿਕਟਰ ਦਾ ਹੋਇਆ ਦੇਹਾਂਤ
ਕਲਿਆਣ ਬੈਨਰਜੀ ਦਾ ਸੀ.ਪੀ.ਐੱਮ.-ਭਾਜਪਾ 'ਤੇ ਹਮਲਾ
ਦੂਜੇ ਪਾਸੇ ਵਕੀਲ ਅਤੇ ਤ੍ਰਿਣਮੂਲ ਸਾਂਸਦ ਕਲਿਆਣ ਬੈਨਰਜੀ ਨੇ ਸੀ.ਪੀ.ਐੱਮ. ਅਤੇ ਭਾਜਪਾ 'ਤੇ ਹਮਲਾ ਬੋਲਿਆ। ਉਨ੍ਹਾਂ ਨੇ ਅਭਿਜੀਤ ਗੰਗੋਪਾਧਿਆਏ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਬੈਨਰਜੀ ਨੇ ਕਿਹਾ ਕਿ 32,000 ਨੌਕਰੀਆਂ ਖੋਹਣ ਤੋਂ ਬਾਅਦ ਜੋ ਲੋਕ ਕਦੇ ਅਭਿਜੀਤ ਗੰਗੋਪਾਧਿਆਏ ਨੂੰ ਭਗਵਾਨ ਕਹਿੰਦੇ ਸਨ, ਹੁਣ ਉਹ ਅਭਿਜੀਤ ਨੂੰ ਸ਼ੈਤਾਨ ਆਖ ਰਹੇ ਹਨ। ਉਨ੍ਹਾਂ ਨੇ ਅਦਾਲਤ ਨੂੰ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਕਰ ਦਿੱਤਾ। ਅਸੀਂ ਦੇਖਿਆ ਹੈ ਕਿ ਉਹ ਕਿਵੇਂ ਰਾਜਨੀਤੀ 'ਚ ਆਏ ਹਨ। ਪੱਛਮੀ ਬੰਗਾਲ 'ਚ ਸੀ.ਪੀ.ਐੱਮ.-ਭਾਜਪਾ ਗਠਜੋੜ ਤਹਿਤ ਜਿਸ ਤਰ੍ਹਾਂ ਅਧਿਆਪਕਾਂ ਦੀਆਂ ਨੌਕਰੀਆਂ ਖੋਹੀਆਂ ਜਾ ਰਹੀਆਂ ਹਨ, ਉਹ ਬਹੁਤ ਚੰਗਾ ਸੰਕੇਤ ਨਹੀਂ ਹੈ।
ਅਧਿਆਪਕ ਭਰਤੀ 'ਤੇ ਕੀ ਸੀ ਸਿੰਗਲ ਬੈਂਚ ਦਾ ਫੈਸਲਾ
ਤਤਕਾਲੀ ਜਸਟਿਸ ਅਭਿਜੀਤ ਗੰਗੋਪਾਧਿਆਏ ਨੇ ਆਪਣੇ ਫੈਸਲੇ ਵਿੱਚ ਪੂਰੀ ਇੰਟਰਵਿਊ ਪ੍ਰਕਿਰਿਆ 'ਤੇ ਸਵਾਲ ਉਠਾਏ ਸਨ। ਉਨ੍ਹਾਂ ਨੇ ਪੂਰੀ ਇੰਟਰਵਿਊ ਪ੍ਰਕਿਰਿਆ ਵਿੱਚ ਖਾਮੀਆਂ ਦਾ ਹਵਾਲਾ ਦਿੱਤਾ ਅਤੇ ਨੌਕਰੀਆਂ ਰੱਦ ਕਰਨ ਦਾ ਫੈਸਲਾ ਜਾਰੀ ਕੀਤਾ, ਜਿਸਨੂੰ ਚੁਣੌਤੀ ਦਿੱਤੀ ਗਈ ਸੀ। ਅੱਜ, ਕਲਕੱਤਾ ਹਾਈ ਕੋਰਟ ਦੇ ਇੱਕ ਡਬਲ ਬੈਂਚ ਨੇ ਸਿੰਗਲ ਬੈਂਚ ਦੇ ਫੈਸਲੇ ਨੂੰ ਪਲਟ ਦਿੱਤਾ। ਬੈਂਚ ਨੇ ਹੁਕਮ ਦਿੱਤਾ ਕਿ 32,000 ਅਧਿਆਪਕਾਂ ਦੀਆਂ ਨੌਕਰੀਆਂ ਬਰਕਰਾਰ ਰਹਿਣ। 9 ਸਾਲਾਂ ਦੇ ਅੰਤਰਾਲ ਤੋਂ ਬਾਅਦ ਨੌਕਰੀਆਂ ਰੱਦ ਕਰਨ ਨਾਲ ਪ੍ਰਤੀਕੂਲ ਪ੍ਰਤੀਕਿਰਿਆਵਾਂ ਹੋਣਗੀਆਂ।
ਇਹ ਵੀ ਪੜ੍ਹੋ- EPFO 'ਚ ਹੋਵੇਗਾ ਵੱਡਾ ਬਦਲਾਅ! ਸੈਲਰੀ ਲਿਮਟ ਵਧਣ ਬਾਰੇ ਕਿਰਤ ਮੰਤਰੀ ਨੇ ਦਿੱਤਾ ਇਹ ਜਵਾਬ
'ਏਅਰ ਡਿਫੈਂਸ ਸਿਸਟਮ' ਤੱਕ ਤਾਇਨਾਤ! ਪੁਤਿਨ ਲਈ ਭਾਰਤ 'ਚ ਸੁਰੱਖਿਆ ਦੇ ਖਾਸ ਇੰਤਜ਼ਾਮ
NEXT STORY