ਨਵੀਂ ਦਿੱਲੀ : ਸਵਿਗੀ ਦੀ ਮਲਕੀਅਤ ਵਾਲੇ ਇੰਸਟੈਂਟ ਕਾਮਰਸ ਪਲੇਟਫਾਰਮ ਇੰਸਟਾਮਾਰਟ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਅਮਿਤੇਸ਼ ਕੁਮਾਰ ਝਾਅ ਨੇ ਅਸਤੀਫਾ ਦੇ ਦਿੱਤਾ ਹੈ। ਕੰਪਨੀ ਨੇ ਮੰਗਲਵਾਰ ਨੂੰ ਸਟਾਕ ਐਕਸਚੇਂਜ ਨੂੰ ਸੂਚਿਤ ਕੀਤਾ। ਕੰਪਨੀ ਦੀ ਜਾਣਕਾਰੀ ਅਨੁਸਾਰ ਨੰਦਿਤਾ ਸਿਨਹਾ 3 ਅਗਸਤ, 2026 ਤੋਂ ਮੁੱਖ ਕਾਰਜਕਾਰੀ ਅਧਿਕਾਰੀ (CEO) ਦਾ ਅਹੁਦਾ ਸੰਭਾਲੇਗੀ। ਨੰਦਿਤਾ ਸਿਨਹਾ ਪਹਿਲਾਂ ਮਿੰਤਰਾ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੀ।
ਝਾਅ ਨੇ ਸਵਿਗੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸਮੂਹ) ਸ਼੍ਰੀਹਰਸ਼ਾ ਮਜੇਤੀ ਨੂੰ ਭੇਜੇ ਆਪਣੇ ਅਸਤੀਫ਼ੇ ਪੱਤਰ ਵਿੱਚ ਕਿਹਾ, "ਮੈਂ ਸੰਗਠਨ ਤੋਂ ਬਾਹਰ ਹੋਰ ਮੌਕਿਆਂ ਦਾ ਪਿੱਛਾ ਕਰਨ ਲਈ ਇੰਸਟਾਮਾਰਟ ਦੇ ਸੀਈਓ ਵਜੋਂ ਅਸਤੀਫਾ ਦੇ ਰਿਹਾ ਹਾਂ।" ਨਵੀਂ ਜ਼ਿੰਮੇਵਾਰੀ ਬਾਰੇ ਸਿਨਹਾ ਨੇ ਕਿਹਾ, "ਇੰਸਟਾਮਾਰਟ ਭਾਰਤ ਵਿੱਚ ਲੋਕਾਂ ਦੀ ਰੋਜ਼ਾਨਾ ਖਰੀਦਦਾਰੀ ਦੇ ਕੇਂਦਰ ਵਿੱਚ ਹੈ। ਮੈਂ ਆਪਣੇ ਸਾਥੀਆਂ, ਭਾਈਵਾਲਾਂ ਅਤੇ ਖਪਤਕਾਰਾਂ ਨਾਲ ਮਿਲ ਕੇ ਵਿਕਾਸ ਦੇ ਅਗਲੇ ਪੜਾਅ ਦੀ ਅਗਵਾਈ ਕਰਨ ਲਈ ਉਤਸ਼ਾਹਿਤ ਹਾਂ।"
ਪੇਪਰ ਲੀਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਪੁਲਸ ਦੀ ਕਾਰਵਾਈ 'ਤੇ ਸੁਪਰੀਮ ਕੋਰਟ ਸਖ਼ਤ! ਸੁਣਾਇਆ ਵੱਡਾ ਫ਼ੈਸਲਾ
NEXT STORY