ਢਾਕਾ (ਏਜੰਸੀ)- ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੁਦੀਨ ਨੇ ਆਪਣੇ ਕਾਰਜਕਾਲ ਦੇ ਖਤਮ ਹੋਣ ਤੋਂ 2 ਸਾਲ ਪਹਿਲਾਂ ਹੀ ਸ਼ੁੱਕਰਵਾਰ ਨੂੰ ਅਸਤੀਫਾ ਦੇ ਦਿੱਤਾ। ਉਹ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸਾਬਕਾ ਸਹਿਯੋਗੀ ਸਨ। ਮੀਡੀਆ ਰਿਪੋਰਟਾਂ ਮੁਤਾਬਕ 76 ਸਾਲਾ ਨੇਤਾ ਨੇ ਆਪਣੇ ਅਸਤੀਫੇ ਦੇ ਕਾਰਨ ਬਾਰੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ, "ਮੈਂ ਕਈ ਸਿਹਤ ਸਮੱਸਿਆਵਾਂ ਤੋਂ ਪੀੜਤ ਹਾਂ।"
ਇਹ ਵੀ ਪੜ੍ਹੋ: ਵਿਆਹ ਨੂੰ ਨਹੀਂ ਮੰਨੀ ਪੰਜਾਬੀ ਸੰਗੀਤਕਾਰ, ਥਾਰ 'ਤੇ ਸੁੱਟ'ਤਾ ਤੇਜ਼ਾਬ
ਰਾਸ਼ਟਰਪਤੀ ਮਹਿਲ 'ਬੰਗਭਵਨ' ਦੇ ਇੱਕ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਸ਼ਹਾਬੁਦੀਨ ਦੇ ਪ੍ਰਤੀਨਿਧੀ ਉਨ੍ਹਾਂ ਅਸਤੀਫਾ ਲੈ ਕੇ ਸੰਸਦ ਲਈ ਰਵਾਨਾ ਹੋ ਗਏ ਹਨ। ਅਸਤੀਫਾ ਸੰਸਦ ਦੇ ਸਪੀਕਰ ਹਾਫਿਜ਼ੁਦੀਨ ਅਹਿਮਦ ਨੂੰ ਸੌਂਪਿਆ ਜਾਵੇਗਾ, ਜੋ ਬੰਗਲਾਦੇਸ਼ ਦੇ ਸੰਵਿਧਾਨ ਦੇ ਅਨੁਸਾਰ, ਨਵੇਂ ਰਾਸ਼ਟਰਪਤੀ ਦੀ ਚੋਣ ਹੋਣ ਤੱਕ ਕਾਰਜਕਾਰੀ ਰਾਸ਼ਟਰਪਤੀ ਵਜੋਂ ਸੇਵਾ ਨਿਭਾਉਣਗੇ। ਬੁਲਾਰੇ ਨੇ ਕਿਹਾ, "ਜਦੋਂ ਤੱਕ ਸੰਸਦ ਦੇ ਸਪੀਕਰ ਨੂੰ ਇਹ ਅਸਤੀਫਾ ਨਹੀਂ ਮਿਲ ਜਾਂਦਾ, ਮੈਂ ਕੋਈ ਅਧਿਕਾਰਤ ਟਿੱਪਣੀ ਨਹੀਂ ਕਰ ਸਕਦਾ।"
ਇਹ ਵੀ ਪੜ੍ਹੋ: 'ਘਰ ਚਲਾਉਣਾ ਹੈ, ਡਾਇਰੈਕਟਰਾਂ ਨਾਲ ਸੌਣਾ ਪਵੇਗਾ' ! ਮਸ਼ਹੂਰ ਅਦਾਕਾਰਾ ਨੇ Ex-Husband ਬਾਰੇ ਕੀਤਾ ਵੱਡਾ ਖੁਲਾਸਾ
ਹੇਠਲੀ ਅਦਾਲਤ ਦੇ ਸਾਬਕਾ ਜੱਜ ਅਤੇ 1971 ਦੇ ਮੁਕਤੀ ਯੁੱਧ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਸ਼ਹਾਬੁਦੀਨ ਨੇ ਅਪ੍ਰੈਲ 2023 ਵਿੱਚ 5 ਸਾਲ ਦੇ ਕਾਰਜਕਾਲ ਲਈ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ। ਉਨ੍ਹਾਂ ਨੂੰ ਦੇਸ਼ ਦੀ ਪਿਛਲੀ ਸੰਸਦ ਦੁਆਰਾ ਸਰਵਉੱਚ ਅਹੁਦੇ ਲਈ ਚੁਣਿਆ ਗਿਆ ਸੀ ਅਤੇ ਜੁਲਾਈ-ਅਗਸਤ 2024 ਵਿੱਚ ਹਿੰਸਕ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਵੀ ਉਹ ਆਪਣੇ ਸੰਵਿਧਾਨਕ ਅਹੁਦੇ 'ਤੇ ਬਣੇ ਰਹਿਣ ਵਾਲੇ ਇਕਲੌਤੇ ਵਿਅਕਤੀ ਸਨ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਕਾਰਨ ਹਸੀਨਾ ਦੀ ਅਵਾਮੀ ਲੀਗ ਸਰਕਾਰ ਡਿੱਗ ਗਈ ਸੀ। ਹਸੀਨਾ ਭਾਰਤ ਭੱਜ ਗਈ ਅਤੇ 5 ਅਗਸਤ, 2024 ਤੋਂ ਉੱਥੇ ਰਹਿ ਰਹੀ ਹੈ।
ਇਹ ਵੀ ਪੜ੍ਹੋ: 'ਇਸ ਤੋਂ ਚੰਗਾ ਮੇਰਾ ਕੁੱਤਾ ਹੀ ਆ ਜਾਂਦਾ...'! 'ਲਾਕਅੱਪ' 'ਚ ਗੌਰਵ ਖੰਨਾ ਦੇ ਆਉਣ 'ਤੇ ਬੋਲੀ ਆਕਾਂਕਸ਼ਾ ਚਮੋਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬੰਗਲਾਦੇਸ਼: 'ਜੁਲਾਈ ਸ਼ਹੀਦਾਂ' ਦੀ ਸਰਕਾਰੀ ਸੂਚੀ 'ਚ ਗੜਬੜੀ, ਬਾਖ਼ਿਰ ਅਲੀ ਕਿਵੇਂ ਬਣਿਆ 'ਕਬੀਰ'
NEXT STORY