ਨਵੀਂ ਦਿੱਲੀ— ਦੇਸ਼ ਦੇ ਸਭ ਤੋਂ ਅਮੀਰ ਇਨਸਾਨ ਰਿਲਾਇੰਸ ਇਡਸਟ੍ਰੀਸ ਦੇ ਚੇਅਰਮੈਨ ਮੁਕੇਸ਼ ਅੰਬਾਨੀ, ਏਸ਼ੀਆ 'ਚ ਵੀ ਉਨ੍ਹਾਂ ਤੋਂ ਜ਼ਿਆਦਾ ਦੌਲਤ ਕਿਸੇ ਇਨਸਾਨ ਦੇ ਕੋਲ ਨਹੀਂ ਹੈ। ਦੁਨੀਆ 'ਚ ਮੁਕੇਸ਼ ਅੰਬਾਨੀ 13ਵੇਂ ਸਭ ਤੋਂ ਅਮੀਰ ਆਦਮੀ ਹਨ। ਉਨ੍ਹਾਂ ਦੀ ਦੌਲਤ ਤੇ ਲਾਇਫਸਟਾਈਲ ਚਰਚ ਦਾ ਵਿਸ਼ਾ ਰਹਿੰਦੀ ਹੈ। ਜੇਕਰ ਕਿਹਾ ਜਾਵੇ ਕਿ ਉਹ ਭਾਰਤ ਦੇ ਸਭ ਤੋਂ ਵੱਡੇ ਕਰਜ਼ਦਾਰ ਹਨ ਤਾਂ ਤੁਸੀਂ ਕੀ ਕਹੋਗੇ? ਜੀ ਹਾਂ, ਇਹ ਗੱਲ ਪੂਰੀ ਤਰ੍ਹਾਂ ਸਹੀ ਹੈ। ਬਲੂਮਬਰਗ ਕਵਿੰਟ ਦੀ ਰਿਪੋਰਟ ਮੁਤਾਬਕ ਮੁਕੇਸ਼ ਅੰਬਾਨੀ ਦੇਸ਼ ਦੇ ਸਭ ਤੋਂ ਜ਼ਿਆਦਾ ਕਰਜ਼ਦਾਰ ਵਿਅਕਤੀ ਹਨ। ਉਨ੍ਹਾਂ ਦਾ ਇੰਪਾਇਰ ਇੰਨਾਂ ਫੈਲਿਆ ਹੋਇਆ ਹੈ ਕਿ ਉਹ ਕਰਜ਼ਾ ਲਏ ਬਿਨਾਂ ਆਪਣਾ ਵਪਾਰ ਕਰ ਹੀ ਨਹੀਂ ਸਕਦੇ। ਹੈਰਾਨੀ ਦੀ ਗੱਲ ਹੈ ਕਿ ਬੀਤੇ ਦੱਸ ਸਾਲਾਂ 'ਚ ਉਨ੍ਹਾਂ 'ਤੇ ਕਰਜ਼ਾ ਸਾਢੇ ਚਾਰ ਗੁਣਾ ਤੱਕ ਵਧ ਗਿਆ ਹੈ।
10 ਸਾਲਾਂ 'ਚ ਸਾਢੇ ਚਾਰ ਗੁਣਾ ਵਧਿਆ ਕਰਜ਼
ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ 'ਤੇ ਬੀਤੇ ਦੱਸ ਵਿੱਤੀ ਸਾਲਾਂ 'ਚ ਸਾਢੇ ਚਾਰ ਗੁਣਾ ਕਰਜ਼ ਵਧਿਆ ਹੈ। ਜੇਕਰ ਗੱਲ ਕਰੀਏ ਅੰਕੜਿਆਂ ਦੀ ਤਾਂ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ 'ਤੇ 2010 'ਚ 64,606 ਕਰੋੜ ਰੁਪਏ ਦਾ ਕਰਜ਼ਾ ਸੀ, ਜੋ 2018 'ਚ 2,87,505 ਕਰੋੜ ਰੁਪਏ ਹੋ ਗਿਆ ਹੈ। ਜਾਣਕਾਰਾਂ ਦੀ ਮੰਨੀਏ ਤਾਂ ਪੂਰੇ ਦੇਸ਼ 'ਚ ਕਿਸੇ ਵੀ ਕੰਪਨੀ 'ਤੇ ਇੰਨਾ ਕਰਜ਼ਾ ਨਹੀਂ ਹੈ ਕਿ ਜਿੰਨਾ ਮੁਕੇਸ਼ ਅੰਬਾਨੀ ਦੀ ਕੰਪਨੀ 'ਤੇ ਹੈ। ਪਰੰਤੂ ਇਸ ਕਰਜ਼ ਦੇ ਰਾਹੀਂ ਦੇਸ਼ 'ਚ ਨਵੀਂਆਂ-ਨਵੀਂਆਂ ਇੰਡਸਟ੍ਰੀਜ਼ ਲਾਈਆਂ ਗਈਆਂ ਹਨ। ਜਿਨ੍ਹਾਂ ਕਾਰਨ ਦੇਸ਼ 'ਚ ਰੁਜ਼ਗਾਰ ਪੈਦਾ ਹੋਏ ਹਨ। ਅਜਿਹੇ 'ਚ ਬੈਂਕ ਤੇ ਸਰਕਾਰ ਮੁਕੇਸ਼ ਦੀ ਕੰਪਨੀ 'ਤੇ ਭਰੋਸਾ ਦਿਖਾ ਰਹੀ ਹੈ।
2010-14 ਤੱਕ ਇੰਝ ਵਧਿਆ ਕਰਜ਼ਾ
ਜੇਕਰ ਗੱਲ ਸਾਲ ਦੇ ਹਿਸਾਬ ਨਾਲ ਕੀਤੀ ਜਾਵੇ ਤਾਂ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ 'ਤੇ ਕਰਜ਼ ਵਿੱਤੀ ਸਾਲ 2010 'ਚ ਰਿਲਾਇੰਸ 'ਤੇ 64,606 ਕਰੋੜ ਰੁਪਏ ਸੀ। ਅਗਲੇ ਸਾਲ ਉਨ੍ਹਾਂ ਦੀ ਕੰਪਨੀ 'ਤੇ ਕਰਜ਼ੇ 'ਚ 20 ਹਜ਼ਾਰ ਕਰੋੜ ਦਾ ਵਾਧਾ ਹੋਇਆ ਤੇ ਇਹ 84 ਹਜ਼ਾਰ ਕਰੋੜ ਦਾ ਅੰਕੜਾ ਪਾਰ ਕਰ ਗਿਆ। ਇਸੇ ਤਰ੍ਹਾਂ 2012 'ਚ ਉਨ੍ਹਾਂ ਦੇ ਕਰਜ਼ੇ 'ਚ 8 ਹਜ਼ਾਰ ਕਰੋੜ ਦਾ ਵਾਧਾ ਹੋਇਆ ਤੇ 2014 'ਚ ਇਹ 1,38,758 ਕਰੋੜ ਰੁਪਏ ਹੋ ਗਿਆ। ਇਸ ਤਰ੍ਹਾਂ ਨਾਲ ਮੁਕੇਸ਼ ਦਾ ਇਹ ਕਰਜ਼ਾ ਪੰਜਾਂ ਸਾਲਾਂ 'ਚ ਦੁਗਣੇ ਤੋਂ ਜ਼ਿਆਦਾ ਹੋ ਗਿਆ। ਮੁਕੇਸ਼ ਅੰਬਾਨੀ ਦੇ ਕਰਜ਼ੇ 'ਚ 2014-15 'ਚ 22 ਹਜ਼ਾਰ ਕਰੋੜ ਤੇ ਉਸ ਤੋਂ ਬਾਅਦ ਦੇ ਸਾਲਾਂ 'ਚ 20 ਹਜ਼ਾਰ ਕਰੋੜ ਕਰਜ਼ੇ 'ਚ ਵਾਧਾ ਹੋਇਆ। ਅਖੀਰ 2019 'ਚ ਇਹ ਕਰਜ਼ 2,87,505 ਕਰੋੜ ਰੁਪਏ ਤੱਕ ਪਹੁੰਚ ਗਿਆ।
ਮੌਜੂਦਾ ਸਮੇਂ 'ਚ ਮੁਕੇਸ਼ ਅੰਬਾਨੀ ਦੇ ਕੋਲ ਹੈ ਇੰਨੀ ਦੌਲਤ
ਮੌਜੂਦਾ ਸਮੇਂ 'ਚ ਰਿਲਾਇੰਸ ਇੰਡਸਟ੍ਰੀਜ਼ ਨੂੰ ਛੱਡ ਦਿਓ ਤਾਂ ਮੁਕੇਸ਼ ਅੰਬਾਨੀ ਦੇ ਕੋਲ 55.3 ਬਿਲੀਅਨ ਡਾਲਰ (3.83 ਲੱਖ ਕਰੋੜ ਰੁਪਏ) ਦੀ ਜਾਇਦਾਦ ਹੈ। ਖਾਸ ਗੱਲ ਹੈ ਕਿ ਮੁਕੇਸ਼ ਅੰਬਾਨੀ ਦੀ ਜਾਇਦਾਦ 'ਚ 2010 ਤੋਂ ਲੈ ਕੇ 2014 ਤੱਕ ਗਿਰਾਵਟ ਦੇਖਣ ਨੂੰ ਮਿਲੀ ਸੀ। ਉਸ ਤੋਂ ਬਾਅਦ 2015 ਤੋਂ ਲੈ ਕੇ 2019 ਤੱਕ ਮੁਕੇਸ਼ ਅੰਬਾਨੀ ਦੀ ਜਾਇਦਾਦ 'ਚ ਬਹੁਤ ਵਾਧਾ ਹੋਇਆ ਹੈ। ਆਉਣ ਵਾਲੇ ਦਿਨਾਂ 'ਚ ਮੁਕੇਸ਼ ਅੰਬਾਨੀ ਈ-ਕਾਮਕਸ ਸੈਕਟਰ 'ਚ ਕਦਮ ਰੱਖਣ ਜਾ ਰਹੇ ਹਨ। ਅਜਿਹੇ 'ਚ ਉਨ੍ਹਾਂ ਦੀ ਜਾਇਦਾਦ 'ਚ ਹੋਰ ਵਾਧਾ ਹੋਣ ਦੀ ਉਮੀਦ ਹੈ, ਉਥੇ ਉਨ੍ਹਾਂ ਦੇ ਕਰਜ਼ 'ਚ ਵੀ ਵਾਧਾ ਹੋ ਸਕਦਾ ਹੈ।
ਮਨਜੀਤ ਸਿੰਘ ਜੀ. ਕੇ. ਨੂੰ ਪੁਲਸ ਨੇ ਲਿਆ ਹਿਰਾਸਤ 'ਚ
NEXT STORY