ਪਟਨਾ— ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਦਹਿਸ਼ਤ ਵਿਚ ਹੈ। ਦੇਸ਼ ਭਰ 'ਚ ਕਈ ਸੂਬੇ ਪੂਰੀ ਤਰ੍ਹਾਂ ਲਾਕ ਡਾਊਨ ਹਨ। ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਜੇਕਰ ਕੋਈ ਘਰ 'ਚੋਂ ਬਾਹਰ ਵੀ ਆਉਂਦਾ ਹੈ ਤਾਂ ਉਨ੍ਹਾਂ ਨੂੰ ਘਰਾਂ 'ਚ ਵਾਪਸ ਭੇਜਿਆ ਜਾ ਰਿਹਾ ਹੈ। ਕਈ ਸੂਬਿਆਂ 'ਚ ਕਰਫਿਊ ਤਕ ਲੱਗ ਚੁੱਕਾ ਹੈ। ਅਜਿਹੇ 'ਚ ਲੋਕ ਘਰਾਂ ਤੋਂ ਕੰਮ ਕਰ ਰਹੇ ਹਨ ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਨ੍ਹਾਂ ਸਭ ਕੁਝ ਹੋਣ ਦੇ ਬਾਵਜੂਦ ਇਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜੋ ਕਾਫੀ ਦਿਲਚਸਪ ਹੈ। ਬਿਹਾਰ ਦੀ ਰਾਜਧਾਨੀ ਪਟਨਾ 'ਚ ਇਕ ਜੋੜੇ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਨਿਕਾਹ ਕਰਵਾ ਲਿਆ।
ਬਿਹਾਰ ਤੋਂ ਸਾਹਮਣੇ ਆਈ ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਲਾੜੀ ਦੇ ਘਰ 'ਚ ਮੌਜੂਦ ਕਾਜੀ ਵੀਡੀਓ ਕਾਨਫਰੰਸਿੰਗ ਜ਼ਰੀਏ ਦੂਜੇ ਥਾਂ 'ਤੇ ਬੈਠੇ ਲਾੜੇ ਨਾਲ ਨਿਕਾਹ ਕਰਵਾ ਰਿਹਾ ਹੈ। ਕਾਜੀ ਨੇ ਲਾੜਾ ਅਤੇ ਲਾੜੀ ਨੂੰ ਨਿਕਾਹ ਪੜ੍ਹਾਇਆ ਅਤੇ ਇਸ ਤੋਂ ਬਾਅਦ ਦੋਹਾਂ ਪਰਿਵਾਰਾਂ ਵਲੋਂ ਵਧਾਈਆਂ ਦਿੱਤੀਆਂ ਗਈਆਂ। ਘਰ ਦੀ ਕੰਧ 'ਤੇ ਲੱਗੇ ਟੀ. ਵੀ. ਸਕ੍ਰੀਨ 'ਚ ਲਾੜੇ ਦੇ ਪਰਿਵਾਰ ਵਾਲੇ ਇਕ-ਦੂਜੇ ਨੂੰ ਗਲੇ ਲਾਉਂਦੇ ਹੋਏ ਨਜ਼ਰ ਆ ਰਹੇ ਸਨ। ਉੱਥੇ ਹੀ ਲਾੜੀ ਦਾ ਪਰਿਵਾਰ ਵੀ ਨਿਕਾਹ ਦੀਆਂ ਵਧਾਈਆਂ ਦੇ ਕੇ ਇਕ-ਦੂਜੇ ਨੂੰ ਗਲੇ ਲਾ ਰਿਹਾ ਸੀ।
ਕੋਰੋਨਾ ਦਾ ਖਤਰਾ : ਚੋਣ ਕਮਿਸ਼ਨ ਨੇ ਰਾਜ ਸਭਾ ਚੋਣਾਂ ਕੀਤੀਆਂ ਮੁਲਤਵੀ
NEXT STORY