ਛਪਰਾ- ਬਿਹਾਰ ਦੇ ਸਾਰਣ ਜ਼ਿਲ੍ਹੇ ਦੇ ਨਗਰ ਥਾਣਾ ਖੇਤਰ ਤੋਂ ਇਕ ਹਫ਼ਤੇ ਤੋਂ ਲਾਪਤਾ ਹੋਏ ਬੱਚੇ ਦੀ ਹੁਣ ਤੱਕ ਬਰਾਮਦਗੀ ਨਾ ਹੋਣ ਤੋਂ ਨਾਰਾਜ਼ ਲੋਕਾਂ ਨੇ ਸ਼ਨੀਵਾਰ ਤੜਕੇ ਸੜਕ ਜਾਮ ਕਰ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਜਟਹੀ ਪੋਖਰਾ ਮੁਹੱਲਾ ਵਾਸੀ ਬੱਚਾ ਰਿਸ਼ੂ 24 ਅਗਸਤ ਨੂੰ ਆਪਣੇ ਘਰ ਤੋਂ ਸਕੂਲ ਗਿਆ ਸੀ, ਜਿੱਥੋਂ ਉਹ ਘਰ ਵਾਪਸ ਨਹੀਂ ਆਇਆ। ਰਿਸ਼ੂ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਲੱਗਾ।
ਇਸ ਤੋਂ ਬਾਅਤ ਰਿਸ਼ੂ ਦੇ ਮਾਪਿਆਂ ਨੇ ਮਾਮਲੇ ਦੀ FIR ਨਗਰ ਥਾਣਾ ਖੇਤਰ ਵਿਚ ਦਰਜ ਕਰਵਾਈ ਸੀ। ਇਕ ਹਫ਼ਤੇ ਬਾਅਦ ਤੱਕ ਪੁਲਸ ਵਲੋਂ ਇਸ ਮਾਮਲੇ ਵਿਚ ਸਕਾਰਾਤਮਕ ਪਹਿਲ ਨਾ ਹੋਣ ਕਾਰਨ ਪਰਿਵਾਰ ਅਤੇ ਮੁਹੱਲਾ ਵਾਸੀ ਗੁੱਸੇ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਸੜਕ ਜਾਮ ਕਰ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਸ, ਗੁੱਸੇ ਵਿਚ ਆਏ ਮਾਪਿਆਂ ਅਤੇ ਮੁਹੱਲਾ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਜਾਮ ਤੋਂ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ।
ਮਾਂ ਨੇ 6 ਦਿਨ ਦੀ ਧੀ ਨੂੰ ਉਤਾਰਿਆ ਮੌਤ ਦੇ ਘਾਟ, ਪੁਲਸ ਨੂੰ ਦੱਸੀ ਕਤਲ ਦੀ ਵਜ੍ਹਾ
NEXT STORY