ਪੂਰਨੀਆ– ਬਿਹਾਰ ਦੇ ਪੂਰਨੀਆ ਜ਼ਿਲ੍ਹੇ ’ਚ ਸੋਮਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ 8 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 8 ਜ਼ਖਮੀ ਹੋ ਗਏ। ਦਰਅਸਲ ਪੂਰਨੀਆ ਜ਼ਿਲ੍ਹੇ ਦੇ ਜਲਾਲਗੜ੍ਹ ਥਾਣਾ ਖੇਤਰ ਦੇ ਦਾਰਜੀਆ ਬਾੜੀ ਕੋਲ ਨੈਸ਼ਨਲ ਹਾਈਵੇਅ-57 ਤੋਂ ਲੰਘ ਰਹੇ ਇਕ ਟਰੱਕ ਸਵੇਰੇ ਬੇਕਾਬੂ ਹੋ ਕੇ ਪਲਟ ਗਿਆ, ਜਿਸ ਕਾਰਨ ਉਸ ’ਚ ਸਵਾਰ 8 ਮਜ਼ਦੂਰਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਪੁਲਸ ਅਧਿਕਾਰੀ ਸੁਰਿੰਦਰ ਕੁਮਾਰ ਸਰੋਜ ਮੁਤਾਬਕ ਹਾਦਸੇ ’ਚ ਮਾਰੇ ਗਏ 8 ਮਜ਼ਦੂਰ ਰਾਜਸਥਾਨ ਦੇ ਰਹਿਣ ਵਾਲੇ ਸਨ ਅਤੇ ਲੋਹੇ ਦੇ ਪਾਈਪ ਨਾਲ ਲੱਦੇ ਟਰੱਕ ’ਚ ਸਵਾਰ ਹੋ ਕੇ ਤ੍ਰਿਪੁਰਾ ਤੋਂ ਜੰਮੂ ਜਾ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ’ਚ ਜ਼ਖਮੀ ਮਜ਼ਦੂਰਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਿਆਦਾਤਰ ਮਜ਼ਦੂਰ ਟਰੱਕ ’ਤੇ ਲੱਦੇ ਲੋਹੇ ਦੀਆਂ ਪਾਈਪਾਂ ਉੱਪਰ ਸਵਾਰ ਸਨ।
2030 ਤੱਕ ਭਾਰਤ ’ਚ ਦਿਲ ਦੇ ਦੌਰੇ ਕਾਰਨ ਹੋਣਗੀਆਂ ਸਭ ਤੋਂ ਵੱਧ ਮੌਤਾਂ
NEXT STORY