ਹਾਜੀਪੁਰ— ਬਿਹਾਰ ਦੇ ਵੈਸ਼ਾਲੀ ਜਿਲੇ 'ਚ ਇਕ ਹੀ ਪਰਿਵਾਰ ਦੇ ਤਿੰਨ ਲੋਕ ਅੱਗ ਦੀ ਲਪੇਟ 'ਚ ਆ ਗਏ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਇਕ ਬਜ਼ੁਰਗ ਅਤੇ 2 ਬੱਚੇ ਸ਼ਾਮਲ ਹਨ। ਪ੍ਰਸ਼ਾਸਨ ਵਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਚਾਰ ਲੱਖ ਰੁਪਏ ਮੁਆਵਜਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਜਿਲੇ ਦੇ ਸਰਾਏ ਥਾਣਾ ਖੇਤਰ 'ਚ ਸ਼ੁੱਕਰਵਾਰ ਦੀ ਦੇਰ ਰਾਤ ਅਨਵਰਪੁਰ ਪਿੰਡ ਨਿਵਾਸੀ ਰਮੇਸ਼ ਮਹਿਤੋ ਦੇ ਘਰ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਦੀ ਲਪੇਟ 'ਚ ਆਉਣ ਕਾਰਨ ਘਰ 'ਚ ਮੌਜੂਦ ਤਿੰਨਾਂ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਸੁਦਾਮਾ ਦੇਵੀ (60), ਉਸ ਦਾ ਪੋਤਾ ਮਨੀਸ਼ (10) ਅਤੇ ਪੋਤੀ ਚਾਂਦਨੀ (4) ਸ਼ਾਮਲ ਹਨ।
ਪੁਲਸ ਵਲੋਂ ਘਟਨਾ ਵਾਲੇ ਸਥਾਨ 'ਤੇ ਪਹੁੰਚ ਕੇ ਜਾਂਚ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਉਪਰ ਬਿਜਲੀ ਦੀਆਂ ਤਾਰਾਂ ਸਨ, ਜਿਨ੍ਹਾਂ 'ਚੋਂ ਚਿੰਗਾਰੀਆਂ ਨਿਕਲਣ ਕਾਰਨ ਇਹ ਅੱਗ ਲੱਗੀ।
ਹਰਿਆਣਾ : ਇਸ ਦਿਨ ਤੋਂ ਨਹੀਂ ਹੋਵੇਗੀ ਟਰੱਕਾਂ 'ਚ ਓਵਰਲੋਡਿੰਗ
NEXT STORY