ਮੁੰਬਈ (ਭਾਸ਼ਾ)-ਉੱਤਰ ਮਹਾਰਾਸ਼ਟਰ ਦੇ ਜਲਗਾਂਵ ਜ਼ਿਲੇ ’ਚ ਜੰਗਲੀ ਜਾਨਵਰਾਂ ਤੋਂ ਫਸਲਾਂ ਦੀ ਰੱਖਿਆ ਲਈ ਇਕ ਖੇਤ ਦੇ ਚਾਰੇ ਪਾਸੇ ਲਾਈ ਬਿਜਲੀ ਦੀ ਤਾਰ ਦੇ ਸੰਪਰਕ ’ਚ ਆਉਣ ਨਾਲ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਮ੍ਰਿਤਕਾਂ ’ਚ 2 ਲੜਕੇ ਸ਼ਾਮਲ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਡੇਢ ਸਾਲ ਦੀ ਇਕ ਬੱਚੀ ਇਸ ਘਟਨਾ ’ਚ ਸੁਰੱਖਿਅਤ ਬਚ ਗਈ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ ’ਤੇ 2 ਜੰਗਲੀ ਸੂਰ ਵੀ ਮਰੇ ਹੋਏ ਪਾਏ ਗਏ। ਉਨ੍ਹਾਂ ਦੱਸਿਆ ਕਿ ਇਹ ਘਟਨਾ ਮੰਗਲਵਾਰ ਦੇਰ ਰਾਤ ਏਰੈਂਡੋਲ ਦੇ ਵਾਰਖੇੜੀ ਪਿੰਡ ’ਚ ਹੋਈ। ਘਟਨਾ ਵਾਲੀ ਥਾਂ ’ਤੇ ਇਕ ਪੁਰਸ਼, ਉਸ ਦੀ ਪਤਨੀ, ਇਕ ਬਜ਼ੁਰਗ ਔਰਤ ਅਤੇ 2 ਲੜਕਿਆਂ ਨੂੰ ਮ੍ਰਿਤ ਪਾਇਆ ਗਿਆ। ਉਨ੍ਹਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ।
ਦੇਸ਼ 'ਚ ਵੱਧ ਰਿਹੈ ਇਨ੍ਹਾਂ 5 ਬਿਮਾਰੀਆਂ ਦਾ ਖ਼ਤਰਾ, ਮਾਹਿਰਾਂ ਨੇ ਦਿੱਤੀ ਚਿਤਾਵਨੀ
NEXT STORY