ਨੈਸ਼ਨਲ ਡੈਸਕ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀਰਵਾ ਨੂੰ ਰਿਕਾਰਡ ਦਸਵੀਂ ਵਾਰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਕੇ ਇੱਕ ਹੋਰ ਵੱਡੀ ਪ੍ਰਾਪਤੀ ਹਾਸਲ ਕਰ ਲਈ ਹੈ। ਇਸ ਪ੍ਰਾਪਤੀ ਦੇ ਨਾਲ ਹੀ, ਨਿਤੀਸ਼ ਕੁਮਾਰ (74) ਨੇ ਦੇਸ਼ ਦੇ ਦਸ ਸਭ ਤੋਂ ਲੰਬੇ ਕਾਰਜਕਾਲ ਵਾਲੇ ਮੁੱਖ ਮੰਤਰੀਆਂ ਦੀ ਸੂਚੀ ਵਿੱਚ ਵੀ ਆਪਣੀ ਜਗ੍ਹਾ ਬਣਾ ਲਈ ਹੈ। ਵੀਰਵਾਰ ਨੂੰ ਸਹੁੰ ਚੁੱਕਣ ਨਾਲ ਉਨ੍ਹਾਂ ਨੇ ਆਪਣੇ 19 ਸਾਲ ਲੰਬੇ ਕਾਰਜਕਾਲ ਦਾ ਹੋਰ ਵਿਸਥਾਰ ਕੀਤਾ ਹੈ।
ਸੂਚੀ ਵਿੱਚ ਉਹ ਹੁਣ ਤੱਕ ਲਗਭਗ 19 ਸਾਲਾਂ ਦੇ ਕਾਰਜਕਾਲ ਨਾਲ ਅੱਠਵੇਂ ਸਥਾਨ 'ਤੇ ਹਨ। ਸਹੁੰ ਚੁੱਕ ਸਮਾਗਮ ਪਟਨਾ ਦੇ ਗਾਂਧੀ ਮੈਦਾਨ ਵਿੱਚ ਇੱਕ ਸ਼ਾਨਦਾਰ ਸਮਾਰੋਹ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਰਾਸ਼ਟਰੀ ਜਨਤਾਂਤਰਿਕ ਗਠਜੋੜ (NDA) ਦੇ ਕਈ ਚੋਟੀ ਦੇ ਨੇਤਾ ਮੌਜੂਦ ਸਨ।
ਨਿਤੀਸ਼ ਕੁਮਾਰ ਦਾ ਜਨਮ 1951 ਵਿੱਚ ਬਖਤਿਆਰਪੁਰ, ਬਿਹਾਰ ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ ਜੇਪੀ ਅੰਦੋਲਨ ਦੌਰਾਨ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਨੇ 1977 ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੀ ਅਤੇ 1985 ਵਿੱਚ ਜਿੱਤ ਹਾਸਲ ਕੀਤੀ। ਆਪਣੇ ਲਗਭਗ ਪੰਜ ਦਹਾਕੇ ਲੰਬੇ ਸਿਆਸੀ ਕਰੀਅਰ ਵਿੱਚ ਵਾਰ-ਵਾਰ ਪਾਰਟੀਆਂ ਬਦਲਣ ਕਾਰਨ ਉਨ੍ਹਾਂ ਨੂੰ 'ਪਲਟੂ ਰਾਮ' ਵੀ ਕਿਹਾ ਜਾਂਦਾ ਹੈ, ਜਦੋਂ ਕਿ ਉਨ੍ਹਾਂ ਨੂੰ ਸੁਸ਼ਾਸਨ ਲਈ 'ਸੁਸ਼ਾਸਨ ਬਾਬੂ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਦਾ ਰਿਕਾਰਡ ਸਿੱਕਮ ਦੇ ਪਵਨ ਕੁਮਾਰ ਚਾਮਲਿੰਗ (25 ਸਾਲ ਤੋਂ ਵੱਧ) ਅਤੇ ਓਡੀਸ਼ਾ ਦੇ ਨਵੀਨ ਪਟਨਾਇਕ (24 ਸਾਲ ਤੋਂ ਵੱਧ) ਦੇ ਨਾਮ ਹੈ।
ਜਨਮ ਦਿਨ ਦੀ ਪਾਰਟੀ ਨੇ ਧਾਰਿਆ ਖੂਨੀ ਰੂਪ: ਹੋਟਲ ਦੇ ਬਾਹਰ ਗੋਲੀ ਮਾਰ ਕੇ ਨੌਜਵਾਨ ਦਾ ਕਤਲ
NEXT STORY