ਪਟਨਾ— ਬਿਹਾਰ 'ਚ ਸੂਬੇ ਭਰ ਦੀਆਂ ਦਵਾਈ ਦੀਆਂ ਦੁਕਾਨਾਂ ਅੱਜ ਭਾਵ ਬੁੱਧਵਾਰ ਤੋਂ 3 ਦਿਨਾਂ ਲਈ ਬੰਦ ਰਹਿਣਗੀਆਂ। ਕੈਮਿਸਟ ਐਂਡ ਡਰੱਗ ਐਸੋਸੀਏਸ਼ਨ ਨੇ ਜਾਂਚ ਦੇ ਨਾਂਅ 'ਤੇ ਡਰੱਗ ਇੰਸਪੈਕਟਰਾਂ ਵਲੋਂ ਕਥਿਤ ਤੌਰ 'ਤੇ ਸ਼ੋਸ਼ਣ ਕੀਤੇ ਜਾਣ ਵਿਰੁੱਧ 3 ਦਿਨਾਂ-22, 23 ਅਤੇ 24 ਜਨਵਰੀ 2020 ਤਰੀਕ ਨੂੰ ਸੂਬਾ ਵਿਆਪੀ ਹੜਤਾਲ ਦੀ ਕਾਲ ਦਿੱਤੀ ਹੈ। ਹੜਤਾਲ ਦੌਰਾਨ ਕਰੀਬ 55,000 ਦਵਾਈ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਇਸ ਦੌਰਾਨ ਕੁਝ ਦੁਕਾਨਦਾਰਾਂ ਸੜਕਾਂ 'ਤੇ ਉਤਰੇ, ਜਿਨ੍ਹਾਂ ਨੇ ਹੱਥ 'ਚ ਇਕ ਪੇਪਰ ਫੜਿਆ ਹੋਇਆ ਸੀ, ਜਿਸ 'ਤੇ ਲਿਖਿਆ ਸੀ ਕਿ ਡਰੱਗ ਇੰਸਪੈਕਟਰਾਂ ਦੇ ਸ਼ੋਸ਼ਣ ਕਾਰਨ ਅਸੀਂ ਸਾਰੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਕਰਦੇ ਹਾਂ, ਸਾਡੀ ਇਹ ਹੜਤਾਲ 3 ਦਿਨ ਜਾਰੀ ਰਹੇਗੀ ਅਤੇ ਇਸ ਦੌਰਾਨ ਕੋਈ ਵੀ ਦਵਾਈ ਦੀ ਕੋਈ ਵੀ ਦੁਕਾਨ ਨਹੀਂ ਖੁੱਲ੍ਹਣਗੀਆਂ।

ਐਸੋਸੀਏਸ਼ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਵਿਆਪੀ ਬੰਦ ਦਾ ਐਲਾਨ ਕੀਤਾ ਹੈ। ਇਸ 'ਚ ਦਵਾਈ ਦੁਕਾਨਦਾਰਾਂ ਦਾ ਲਾਇਸੈਂਸ ਰੱਦ ਕਰਨ ਦੀ ਕਾਰਵਾਈ 'ਤੇ ਰੋਕ, ਵਿਭਾਗੀ ਨਿਰੀਖਣ ਦੌਰਾਨ ਸ਼ੋਸ਼ਣ 'ਤੇ ਰੋਕ, ਦੁਕਾਨਾਂ ਦੇ ਨਿਰੀਖਣ ਵਿਚਪਾਰਦਰਸ਼ਿਤਾ ਰਹਿਣ ਆਦਿ ਸ਼ਾਮਲ ਹੈ। ਦੁਕਾਨਾਂ ਦਾ ਕਹਿਣਾ ਹੈ ਕਿ ਬੰਦ ਸ਼ੁੱਕਰਵਾਰ 24 ਜਨਵਰੀ ਤਕ ਪ੍ਰਭਾਵੀ ਰਹੇਗਾ। ਜੇਕਰ ਸਰਕਾਰ ਵਲੋਂ ਉਨ੍ਹਾਂ ਦੀ ਮੰਗ ਨਹੀਂ ਮੰਨੀ ਜਾਂਦੀ ਤਾਂ ਉਹ ਅਣਮਿੱਥ ਸਮੇਂ ਦੀ ਹੜਤਾਲ 'ਤੇ ਜਾ ਸਕਦੇ ਹਨ।
CAA 'ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤੀ ਰਾਹਤ, ਰੋਕ ਲਾਉਣ ਤੋਂ ਕੀਤਾ ਇਨਕਾਰ
NEXT STORY