ਦਰਭੰਗਾ- ਬਿਹਾਰ ਦੀ ਦਰਭੰਗਾ ਜ਼ਿਲ੍ਹਾ ਪੁਲਸ ਨੇ ਤਾਲਾਬੰਦੀ 'ਚ ਆਪਣੇ ਬੀਮਾਰ ਪਿਤਾ ਨੂੰ ਸਾਈਕਲ 'ਤੇ ਹਰਿਆਣਾ ਦੇ ਗੁਰੂਗ੍ਰਾਮ ਤੋਂ ਜ਼ਿਲੇ ਦੇ ਕਮਤੌਲ ਥਾਣਾ ਖੇਤਰ ਸਥਿਤ ਆਪਣੇ ਘਰ ਲਿਆ ਕੇ ਸੁਰਖੀਆਂ ਬਟੋਰ ਚੁਕੀ ਜੋਤੀ ਦੇ ਕਤਲ ਦੀ ਖਬਰ ਨੂੰ ਗਲਤ ਦੱਸਦੇ ਹੋਏ ਅਫਵਾਹ ਫੈਲਾਉਣ ਵਾਲਿਆਂ ਵਿਰੁੱਧ ਐੱਫ.ਆਈ.ਆਰ. ਦਰਜ ਕਰ ਰਹੀ ਹੈ। ਸਿਰਹੁੱਲੀ ਪਿੰਡ ਵਾਸੀ ਜੋਤੀ ਨੇ ਆਪਣੇ ਬੀਮਾਰ ਪਿਤਾ ਮੋਹਨ ਪਾਸਵਾਨ ਨੂੰ ਗੁਰੂਗ੍ਰਾਮ ਤੋਂ ਲਗਭਗ 1200 ਕਿਲੋਮੀਟਰ ਦੀ ਦੂਰੀ ਸਾਈਕਲ 'ਤੇ ਤੈਅ ਕਰ ਕੇ ਦਰਭੰਗਾ ਸਥਿਤ ਆਪਣੇ ਘਰ ਪਹੁੰਚ ਸੀ।
'ਸਾਈਕਲ ਗਰਲ' ਜੋਤੀ ਨਾਲ ਰੇਪ ਅਤੇ ਕਤਲ ਦੀ ਖਬਰ ਪਿਛਲੇ 24 ਘੰਟਿਆਂ ਤੋਂ ਸੋਸ਼ਲ ਮੀਡੀਆ ਦੇ ਲਗਭਗ ਸਾਰੇ ਪਲੇਟਫਾਰਮ 'ਤੇ ਵਾਇਰਲ ਹੋ ਰਹੀ ਹੈ। ਦਰਭੰਗਾ ਦੇ ਪੁਲਸ ਸੁਪਰਡੈਂਟ ਬਾਬੂਰਾਮ ਨੇ ਐਤਵਾਰ ਨੂੰ ਸੋਸ਼ਲ ਸਾਈਟ 'ਤੇ ਆ ਰਹੀ ਇਸ ਖਬਰ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠਾ ਦੱਸਿਆ। ਉਨ੍ਹਾਂ ਨੇ ਮਾਮਲੇ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਦੇ ਪਤੋਰ ਸਹਾਇਕ ਥਾਣਾ ਖੇਤਰ ਦੇ ਪਤੋਰ ਪਿੰਡ 'ਚ ਪਿਛਲੇ ਬੁੱਧਵਾਰ ਨੂੰ ਬਗੀਚੇ ਤੋਂ ਇਕ ਕੁੜੀ ਦੀ ਲਾਸ਼ ਬਰਾਮਦ ਕੀਤੀ ਗਈ ਸੀ, ਜਿਸ ਦੀ ਪਛਾਣ ਜੋਤੀ ਪਾਸਵਾਨ ਦੇ ਰੂਪ 'ਚ ਕੀਤੀ ਗਈ। ਕੁਝ ਲੋਕਾਂ ਨੇ ਮ੍ਰਿਤਕ ਜੋਤੀ ਪਾਸਵਾਨ ਨੂੰ ਸਾਈਕਲ ਗਰਲ ਜੋਤੀ ਮੰਨ ਕੇ ਅਫਵਾਹ ਫੈਲਾ ਦਿੱਤੀ।
ਸ਼੍ਰੀ ਬਾਬੂਰਾਮ ਨੇ ਕਿਹਾ ਕਿ ਉਨ੍ਹਾਂ ਨੇ ਗਲਤ ਖਬਰ ਪੋਸਟ ਕਰਨ ਵਾਲਿਆਂ ਨੂੰ ਚਿੰਨ੍ਹਿਤ ਕਰ ਕੇ ਉਨ੍ਹਾਂ ਵਿਰੁੱਧ ਐੱਫ.ਆਈ.ਆਰ. ਦਰਜ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਝੂਠੀ ਖਬਰ ਪ੍ਰਸਾਰਿਤ ਕਰ ਕੇ ਜਾਤੀ ਤਣਾਅ ਭੜਕਾਉਣ ਵਾਲੇ ਵਿਰੁੱਧ ਵੀ ਐੱਫ.ਆਈ.ਆਰ. ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਅਜਿਹੇ ਕੁਝ ਪੋਸਟ ਨੂੰ ਚਿੰਨ੍ਹਿਤ ਵੀ ਕਰ ਲਿਆ ਹੈ।
ਕੋਲਕਾਤਾ 'ਚ ਬੜਾ ਬਜ਼ਾਰ 'ਚ ਲੱਗੀ ਅੱਗ, ਮਾਂ-ਧੀ ਦੀ ਮੌਤ
NEXT STORY