ਪਟਨਾ- ਬਿਹਾਰ ਸਰਕਾਰ ਨੇ ਸਾਬਕਾ ਸੰਸਦ ਮੈਂਬਰ ਆਨੰਦ ਮੋਹਨ ਸਮੇਤ 26 ਕੈਦੀਆਂ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਜਾਵੇਗਾ। ਦਰਅਸਲ ਬਿਹਾਰ ਸਰਕਾਰ ਦੇ ਜੇਲ੍ਹ ਨਿਯਮਾਂ 'ਚ ਬਦਲਾਅ ਮਗਰੋਂ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਨੰਦ ਮੋਹਨ ਸਿੰਘ ਰਿਹਾਅ ਹੋਣਗੇ, ਜੋ ਕਿ ਫ਼ਿਲਹਾਲ ਪੈਰੋਲ 'ਤੇ ਜੇਲ੍ਹ ਵਿਚੋਂ ਬਾਹਰ ਹਨ। ਆਨੰਦ ਮੋਹਨ ਨੂੰ 1994 ਵਿਚ ਅਨੁਸੂਚਿਤ ਜਾਤੀ ਦੇ IAS ਅਧਿਕਾਰੀ ਅਤੇ ਗੋਪਾਲਗੰਜ ਦੇ ਜ਼ਿਲ੍ਹਾ ਅਧਿਕਾਰੀ ਜੀ. ਕ੍ਰਿਸ਼ਨਯਾ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਹ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।
ਬਿਹਾਰ ਸਰਕਾਰ ਨੇ 10 ਅਪ੍ਰੈਲ ਨੂੰ ਬਿਹਾਰ ਜੇਲ੍ਹ ਨਿਯਮ, 2012 'ਚ ਸੋਧ ਕਰ ਕੇ ਗੈਂਗਸਟਰ ਤੋਂ ਨੇਤਾ ਬਣੇ ਸਾਬਕਾ ਸੰਸਦ ਮੈਂਬਰ ਆਨੰਦ ਮੋਹਨ ਦੀ ਰਿਹਾਈ ਦਾ ਰਾਹ ਸਾਫ਼ ਕਰ ਦਿੱਤਾ ਹੈ। ਬਿਹਾਰ ਸਰਕਾਰ ਦੀ ਨੋਟੀਫ਼ਿਕੇਸ਼ਨ 'ਚ ਜ਼ਿਕਰ ਕੀਤਾ ਗਿਆ ਹੈ ਕਿ ਨਵੇਂ ਸੋਧੇ ਗਏ ਨਿਯਮ ਉਨ੍ਹਾਂ ਕੈਦੀਆਂ 'ਤੇ ਲਾਗੂ ਹੁੰਦੇ ਹਨ, ਜਿਨ੍ਹਾਂ ਨੇ 14 ਸਾਲ ਜਾਂ 20 ਸਾਲ ਦੀ ਸਜ਼ਾ ਪੂਰੀ ਕਰ ਲਈ ਹੈ। ਕੁਝ ਕਾਨੂੰਨੀ ਮਾਹਰਾਂ ਮੁਤਾਬਕ ਜੇਲ੍ਹ ਨਿਯਮਾਂ 'ਚ ਸੋਧ ਤੋਂ ਆਨੰਦ ਮੋਹਨ ਦੀ ਛੇਤੀ ਹੀ ਰਿਹਾਈ ਹੋ ਸਕਦੀ ਹੈ, ਜੋ ਪਿਛਲੇ 15 ਸਾਲਾਂ ਤੋਂ ਸਹਿਰਸਾ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ।
ਮਾਇਆਵਤੀ ਨੇ ਕਿਹਾ ਕਿ ਤੇਲੰਗਾਨਾ ਦੇ ਇਕ ਗਰੀਬ ਅਨੁਸੂਚਿਤ ਜਾਤੀ ਦੇ ਬੇਹੱਦ ਈਮਾਨਦਾਰ IAS ਅਧਿਕਾਰੀ ਦੇ ਕਤਲ ਮਾਮਲੇ ਵਿਚ ਆਨੰਦ ਮੋਹਨ ਨੂੰ ਰਿਹਾਅ ਕਰਾਉਣ ਲਈ ਬਿਹਾਰ ਦੀ ਨਿਤੀਸ਼ ਸਰਕਾਰ ਦੀ ਤਿਆਰੀ ਕਾਫੀ ਚਰਚਾ ਵਿਚ ਹੈ।
ਦੱਸ ਦੇਈਏ ਕਿ ਤੇਲੰਗਾਨਾ 'ਚ ਜਨਮੇ IAS ਕ੍ਰਿਸ਼ਨਯਾ ਅਨੁਸੂਚਿਤ ਜਾਤੀ ਭਾਈਚਾਰੇ ਤੋਂ ਸਨ। ਉਹ ਬਿਹਾਰ ਵਿਚ ਗੋਪਾਲਗੰਜ ਦੇ ਜ਼ਿਲ੍ਹਾ ਅਧਿਕਾਰੀ ਸਨ ਅਤੇ 1994 ਵਿਚ ਜਦੋਂ ਮੁੱਜ਼ਫਰਪੁਰ ਜ਼ਿਲ੍ਹੇ ਤੋਂ ਲੰਘ ਰਹੇ ਸਨ ਤਾਂ ਭੀੜ ਨੇ ਕੁੱਟ-ਕੁੱਟ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ। ਕਤਲ ਦੀ ਘਟਨਾ ਦੇ ਸਮੇਂ ਆਨੰਦ ਮੋਹਨ ਵੀ ਮੌਕੇ 'ਤੇ ਮੌਜੂਦ ਸਨ। ਜਿੱਥੇ ਉਹ ਖ਼ਤਰਨਾਕ ਗੈਂਗਸਟਰ ਛੋਟਨ ਸ਼ੁਕਲਾ ਦੀ ਅੰਤਿਮ ਯਾਤਰਾ ਵਿਚ ਸ਼ਾਮਲ ਹੋ ਰਹੇ ਸਨ। ਸ਼ੁਕਲਾ ਦਾ ਮੁੱਜ਼ਫਰਪੁਰ ਸ਼ਹਿਰ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਨਕਸਲੀਆਂ ਨੇ ਬਾਰੂਦੀ ਸੁਰੰਗ 'ਚ ਕੀਤਾ ਧਮਾਕਾ, 10 ਜਵਾਨ ਸ਼ਹੀਦ
NEXT STORY