ਦਰਭੰਗਾ- ਜਨਤਕ ਥਾਂਵਾਂ 'ਤੇ ਤੰਬਾਕੂ ਜਾਂ ਕੋਈ ਹੋਰ ਪਦਾਰਥ ਖਾ ਕੇ ਥੁੱਕਣ ਵਾਲਿਆਂ ਨੂੰ 6 ਮਹੀਨੇ ਦੀ ਕੈਦ ਹੋ ਸਕਦੀ ਹੈ। ਬਿਹਾਰ 'ਚ ਦਰਭੰਗਾ ਦੇ ਜ਼ਿਲ੍ਹਾ ਅਧਿਕਾਰੀ ਡਾ. ਤਿਆਗਰਾਜਨ ਐੱਸ.ਐੱਮ. ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਜਨਤਕ ਥਾਂਵਾਂ 'ਤੇ ਤੰਬਾਕੂ ਅਤੇ ਕੋਈ ਹੋਰ ਪਦਾਰਥ ਖਾ ਕੇ ਥੁੱਕਣ ਵਾਲਿਆਂ ਨੂੰ 6 ਮਹੀਨੇ ਦੀ ਕੈਦ ਜਾਂ 200 ਰੁਪਏ ਜ਼ੁਰਮਾਨਾ ਜਾਂ ਇਕੱਠੇ ਦੋਵੇਂ ਲਗਾਉਣ ਦਾ ਨਿਰਦੇਸ਼ ਦਿੱਤਾ ਹੈ। ਡਾ. ਤਿਆਗਰਾਜਨ ਨੇ ਕਿਹਾ ਕਿ ਤੰਬਾਕੂ ਜਾਂ ਗੁਟਖਾ ਖਾ ਕੇ ਥੁੱਕਣ ਨਾਲ ਕੋਰੋਨਾ ਇਨਫੈਕਸ਼ਨ ਦੇ ਫੈਲਣ ਦਾ ਖਤਰਾ ਹੈ, ਇਸ ਲਈ ਜ਼ਿਲ੍ਹੇ ਦੇ ਸਾਰੇ ਸਰਕਾਰੀ, ਗੈਰ-ਸਰਕਾਰੀ ਦਫ਼ਤਰ ਅਤੇ ਕੈਂਪਸ, ਸਾਰੀਆਂ ਸਿਹਤ ਸੰਸਥਾਵਾਂ, ਸਾਰੀਆਂ ਸਿੱਖਿਆ ਸੰਸਥਾਵਾਂ, ਥਾਣਾ ਕੈਂਪਸ 'ਚ ਕਿਸੇ ਵੀ ਤਰ੍ਹਾਂ ਦੇ ਤੰਬਾਕੂ ਪਦਾਰਥ, ਸਿਗਰੇਟ, ਖੈਨੀ, ਗੁਟਖਾ, ਪਾਨ ਮਸਾਲਾ, ਜਰਦੇ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕੀਤੀ ਗਈ ਹੈ।
ਜੇਕਰ ਅਧਿਕਾਰੀ, ਕਾਮੇ ਇਸ ਨਿਯਮ ਦਾ ਉਲੰਘਣ ਕਰਦੇ ਹਨ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਹੋਵੇਗੀ। ਇਸ ਦੇ ਨਾਲ ਹੀ ਤੰਬਾਕੂ ਸੇਵਨ ਦੇ ਗਲਤ ਪ੍ਰਭਾਵ ਦੇ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਅਤੇ ਪ੍ਰੇਰਿਤ ਕਰਨ ਲਈ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਕੈਂਪਸਾਂ ਅਤੇ ਹੋਰ ਜਨਤਕ ਥਾਂਵਾਂ 'ਤੇ ਇਸ ਬਾਰੇ ਬੋਰਡ ਲਗਵਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਰੂਸ 'ਚ ਵਿਕਟਰੀ ਡੇਅ ਪਰੇਡ 'ਚ ਹਿੱਸਾ ਲੈਣਗੇ ਰਾਜਨਾਥ ਸਿੰਘ
NEXT STORY