ਰਾਜਗੀਰ- ਬਿਹਾਰ 'ਚ ਨਾਲੰਦਾ ਜ਼ਿਲ੍ਹੇ ਦੇ ਦੀਪਨਗਰ ਥਾਣਾ ਖੇਤਰ ਤੋਂ ਪੁਲਸ ਨੇ ਸੋਮਵਾਰ ਨੂੰ ਇਕ ਹੀ ਪਰਿਵਾਰ ਦੇ 4 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਪੁਲਸ ਸੂਤਰਾਂ ਨੇ ਦੱਸਿਆ ਕਿ ਸਰਵੋਦਯ ਨਗਰ ਮੁਹੱਲਾ ਵਾਸੀਆਂ ਨੇ ਸੂਚਨਾ ਦਿੱਤੀ ਸੀ ਕਿ ਇਸੇ ਮੁਹੱਲੇ ਦੇ ਇਕ ਘਰ ਦੇ ਲੋਕ ਕਾਫ਼ੀ ਦਿਨਾਂ ਤੋਂ ਦਿਖਾਈ ਨਹੀਂ ਦੇ ਰਹੇ ਹਨ ਅਤੇ ਮਕਾਨ 'ਚੋਂ ਬੱਦਬੂ ਵੀ ਆ ਰਹੀ ਹੈ। ਮਾਮਲੇ ਦੀ ਜਾਣਕਾਰੀ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਅੰਦਰੋਂ ਬੰਦ ਘਰ ਦੇ ਦਰਵਾਜ਼ੇ ਨੂੰ ਖੋਲ੍ਹਿਆ ਅਤੇ ਪ੍ਰਵੇਸ਼ ਕੀਤਾ, ਉਦੋਂ ਕਮਰੇ ਤੋਂ ਇਕ ਹੀ ਪਰਿਵਾਰ ਦੇ 4 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਮ੍ਰਿਤਕਾਂ ਦੀ ਪਛਾਣ ਕਰਿਆਨਾ ਵਪਾਰੀ ਰਵੀ ਕੁਮਾਰ (38), ਉਨ੍ਹਾਂ ਦੀ ਪਤਨੀ ਨੇਹਾ ਕੁਮਾਰੀ (32), ਬੇਟੀ ਜੇਨੀ ਕੁਮਾਰੀ (10) ਅਤੇ ਬੇਟੇ ਆਹਨ ਕੁਮਾਰ (8) ਦੇ ਰੂਪ 'ਚ ਕੀਤੀ ਗਈ ਹੈ। ਇਸ ਵਿਚ ਘਟਨਾ ਦੀ ਜਾਣਕਾਰੀ ਤੋਂ ਬਾਅਦ ਮੌਕੇ 'ਤੇ ਪਹੁੰਚੇ ਪੁਲਸ ਸੁਪਰਡੈਂਟ ਨਿਲੇਸ਼ ਕੁਮਾਰ ਨੇ ਦੱਸਿਆ ਕਿ ਜਾਂਚ ਲਈ ਕਾਨੂੰਨ ਵਿਗਿਆਨ ਪ੍ਰਯੋਗਸ਼ਾਲਾ (ਐੱਫ.ਐੱਸ.ਐੱਲ.) ਦੀ ਟੀਮ ਨੂੰ ਬੁਲਾਇਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਲਾਸ਼ਾਂ ਦਾ ਪੋਸਟਮਾਰਟਮ ਗਠਿਤ ਮੈਡੀਕਲ ਬੋਰਡ ਦੀ ਦੇਖਰੇਖ 'ਚ ਕੀਤਾ ਜਾਵੇਗਾ। ਮੈਡੀਕਲ ਬੋਰਡ 'ਚ 5 ਡਾਕਟਰ ਸ਼ਾਮਲ ਹਨ।
ਹਾਥਰਸ ਕੇਸ: ਮੋਦੀ ਦੀ ਚੁੱਪੀ 'ਤੇ ਅਧੀਰ ਰੰਜਨ ਦਾ ਤੰਜ- 'ਚੁੱਪ ਰਹੋ ਭਾਰਤ, ਸ਼ਾਂਤ ਰਹੋ ਭਾਰਤ'
NEXT STORY