ਛਪਰਾ- ਬਿਹਾਰ 'ਚ ਸਾਰਨ ਜ਼ਿਲ੍ਹੇ ਦੇ ਪਾਨਾਪੁਰ ਥਾਣਾ ਖੇਤਰ 'ਚ ਸੈਲਫੀ ਲੈਣ ਦੌਰਾਨ ਗੰਡਕ ਨਦੀ 'ਤੇ ਬਣੇ ਪੁਲ ਤੋਂ ਡਿੱਗ ਕੇ ਇਕ ਕੁੜੀ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਚਿੰਤਾਮਨਪੁਰ ਪਿੰਡ ਵਾਸੀ ਲਲਨ ਕੁਮਾਰ ਦੀ ਧੀ ਆਰਤੀ ਕੁਮਾਰੀ (18) ਸਾਰਨ-ਗੋਪਾਲਗੰਜ ਨੂੰ ਜੋੜਨ ਵਾਲੀ ਬੰਗਰਾ ਘਾਟ ਪੁਲ 'ਤੇ ਸੈਲਫ਼ੀ ਲੈ ਰਹੀ ਸੀ।
ਅਚਾਨਕ ਸੰਤੁਲਨ ਵਿਗੜਨ ਨਾਲ ਉਹ ਪੁਲ ਤੋਂ ਗੰਡਕ ਨਦੀ 'ਚ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਗੋਤਾਖੋਰ ਦੀਮਦਦ ਨਾਲ ਲਾਸ਼ ਨੂੰ ਨਦੀ 'ਚੋਂ ਕੱਢ ਕੇ ਪੋਸਟਮਾਰਟਮ ਲਈ ਸਦਰ ਹਸਪਤਾਲ 'ਚ ਛਪਰਾ ਭੇਜ ਦਿੱਤਾ ਹੈ। ਪੁਲਸ ਇਸ ਮਾਮਲੇ 'ਚ ਐੱਫ.ਆਈ.ਆਰ. ਦਰਜ ਕੇ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਾੜੇ ਨੇ ਹੋਣ ਵਾਲੀ ਲਾੜੀ ਨੂੰ ਕੀਤਾ ਅਗਵਾ, ਦੋਸਤਾਂ ਨੂੰ ਬੁਲਾ ਕੇ ਰੋਲੀ ਕੁੜੀ ਦੀ ਪੱਤ
NEXT STORY