ਮੁਰੈਨਾ (ਵਾਰਤਾ)- ਮੱਧ ਪ੍ਰਦੇਸ਼ ਦੇ ਮੁਰੈਨਾ 'ਚ ਬੇਖੌਫ਼ ਮੋਟਰ ਸਾਈਕਲ ਸਵਾਰ ਬਦਮਾਸ਼ ਇਕ ਪੁਲਸ ਸਬ ਇੰਸਪੈਕਟਰ (ਐੱਸ.ਆਈ.) ਦਾ ਹੀ ਕੀਮਤੀ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਪੁਲਸ ਸੂਤਰਾਂ ਅਨੁਸਾਰ ਪੁਲਸ ਸਬ ਇੰਸਪੈਕਟਰ ਜੈ ਅਰੋਰਾ ਮੁਰੈਨਾ ਦੇ ਪੁਲਸ ਸੁਪਰਡੈਂਟ ਸਮੀਰ ਸੌਰਵ ਦੇ ਸਟੇਨੋ ਹਨ ਅਤੇ ਉਹ ਪੁਲਸ ਮੀਡੀਆ ਦਾ ਕੰਮ ਦੇਖਦੇ ਹਨ।
ਇਹ ਵੀ ਪੜ੍ਹੋ : ਸ਼ਰਮਨਾਕ! 7 ਸਾਲਾ ਬੱਚੀ ਨਾਲ ਉਸ ਦੇ ਹਮਉਮਰ 2 ਬੱਚਿਆਂ ਨੇ ਕੀਤਾ ਜਬਰ-ਜ਼ਿਨਾਹ
ਪੁਲਸ ਅਨੁਸਾਰ ਸ਼੍ਰੀ ਅਰੋਰਾ ਜਦੋਂ ਮੁਰੈਨਾ ਦੇ ਸਿੰਧੀ ਕਾਲੋਨੀ 'ਚ ਆਪਣੇ ਮੋਬਾਇਲ ਨੂੰ ਹੱਥ 'ਚ ਫੜ੍ਹੇ ਹੋਏ ਸਨ, ਉਸੇ ਦੌਰਾਨ ਬਾਈਕ ਸਵਾਰ 2 ਬਦਮਾਸ਼ ਉਨ੍ਹਾਂ ਦੇ ਹੱਥੋਂ ਕੀਮਤੀ ਮੋਬਾਇਲ ਖੋਹ ਕੇ ਫਰਾਰ ਹੋ ਗਏ। ਪੁਲਸ ਸਬ ਇੰਸਪੈਕਟਰ ਤੋਂ ਮੋਬਾਇਲ ਖੋਹਣ ਦੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਹੈ। ਪੁਲਸ ਸੀ.ਸੀ.ਟੀ.ਵੀ. ਕੈਮਰੇ ਤੋਂ ਬਦਮਾਸ਼ਾਂ ਦੀ ਪਛਾਣ ਲਈ ਫੁਟੇਜ ਦੇਖ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੀਲ ਬਣਾਉਣ ਦੇ ਚੱਕਰ ਕੁੜੀ ਨੇ ਸੜਕ 'ਤੇ ਟੱਪੇ ਹੱਦਾਂ ਬੰਨੇ, ਵਾਇਰਲ ਵੀਡੀਓ 'ਤੇ ਮੰਤਰੀ ਨੇ ਕਰ 'ਤੀ ਵੱਡੀ ਕਾਰਵਾਈ
NEXT STORY