ਬਿਲਾਸਪੁਰ— ਵਿਸ਼ਵ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਨੈਣਾ ਦੇਵੀ ਤੋਂ ਇਕ ਦਰਦਨਾਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੰਜਾਬ ਦੇ ਇਕ ਸ਼ਰਧਾਲੂ ਨੇ ਉੱਚੀ ਪਹਾੜੀ ਤੋਂ ਮਾਤਾ ਦਾ ਜੈਕਾਰਾ ਲਗਾ ਕੇ ਛਾਲ ਮਾਰ ਦਿੱਤੀ। ਘਟਨਾ ਤੋਂ ਬਾਅਦ ਨੈਣਾ ਦੇਵੀ ਹੋਮਗਾਰਡ ਦੇ ਜਵਾਨਾਂ ਨੇ ਅਤੇ ਐਕਸ ਸਰਵਿਸਮੈਨ ਫੌਜੀਆਂ ਨੇ ਇਸ ਹੋਮਗਾਰਡ ਦੇ ਸ਼ਰਧਾਲੁ ਦਾ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ। ਕਾਫ਼ੀ ਗਿਣਤੀ ਵਿਚ ਸ਼ਰਧਾਲੂ ਘਟਨਾ ਵਾਲੀ ਥਾਂ 'ਤੇ ਇੱਕਠੇ ਹੋਏ।

ਪਹਾੜੀ ਤੋਂ ਕੱਢਣ ਲਈ ਸ਼ਰਧਾਲੂ ਦਾ ਰੱਸੀ ਦੁਆਰਾ ਰੈਸਕਿਊ ਕੀਤਾ। ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂ ਸੁਦੇਸ਼ ਕੁਮਾਰ ਪਿੰਡ ਚੀਮਾ ਤਹਿਸੀਲ ਸੂਨਾਮ (ਸੰਗਰੂਰ) ਦਾ ਰਹਿਣ ਵਾਲਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਉੱਚੀ ਪਹਾੜੀ ਤੋਂ ਖਾਈ ਵਿਚ ਛਾਲ ਲਗਾਉਣ ਦੇ ਬਾਵਜੂਦ ਇਹ ਸ਼ਰਧਾਲੂ ਬੱਚ ਗਿਆ। ਪੀੜਤ ਸੁਦੇਸ਼ ਨੂੰ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।

ਸ਼ਰਧਾਲੂ ਨੇ ਕਿਹਾ ਕਿ ਉਸ ਕੋਲੋਂ 20 ਲੱਖ ਦਾ ਦਹੇਜ਼ ਮੰਗਿਆ ਜਾ ਰਿਹਾ ਹੈ। ਜਿਸ ਕਾਰਨ ਉਸ ਦੀ ਧੀ ਨੂੰ ਸਹੁਰਾ-ਘਰ ਵਾਲਿਆਂ ਨੇ ਬਾਹਰ ਕੱਢ ਦਿੱਤਾ। ਉਸ ਨੇ ਆਪਣੀ ਧੀ ਦਾ ਵਿਆਹ ਕੀਤਾ ਅਤੇ 400000 ਖਰਚ ਕੀਤੇ ਪਰ ਦਹੇਜ਼ ਲਈ ਉਸ ਨੂੰ ਲਗਾਤਾਰ ਤੰਗ ਕੀਤਾ ਜਾਂਦਾ ਰਿਹਾ। ਇਸ ਕਾਰਨ ਉਸ ਨੇ ਮਾਂ ਦੇ ਦਰਬਾਰ ਵਿਚ ਆਪਣੀ ਲੀਲਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ।
ਦੇਸ਼ 'ਚ ਹੋ ਸਕਦੀ ਹੈ ਦਵਾਈਆਂ ਦੀ ਕਮੀ
NEXT STORY