ਨਵੀਂ ਦਿੱਲੀ (ਵਾਰਤਾ)- ਦੇਸ਼ ਦੇ ਪਹਿਲੇ ਮੁੱਖ ਰੱਖਿਆ ਪ੍ਰਧਾਨ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦਾ ਸ਼ੁੱਕਰਵਾਰ ਨੂੰ ਇੱਥੇ ਪੂਰਨ ਫ਼ੌਜ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਜਨਰਲ ਰਾਵਤ ਨੂੰ ਫ਼ੌਜ ਪ੍ਰੋਟੋਕਾਲ ਦੇ ਅਧੀਨ 17 ਤੋਪਾਂ ਦੀ ਸਲਾਮੀ ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਦੋਵੇਂ ਧੀਆਂ ਕ੍ਰਿਤਿਕਾ ਅਤੇ ਤਾਰਿਣੀ ਨੇ ਉਨ੍ਹਾਂ ਨੂੰ ਅਗਨੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਪੰਜ ਤੱਤਾਂ ’ਚ ਵਿਲੀਨ ਹੋ ਗਈ। ਜਨਰਲ ਰਾਵਤ ਨਾਲ ਇਕ ਹੀ ਚਿਖ਼ਾ ’ਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਮਧੁਲਿਕਾ ਰਾਵਤ ਦਾ ਵੀ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਸਾਰਿਆਂ ਨੇ ਜਨਰਲ ਰਾਵਤ ਅਮਰ ਰਹੇ ਦੇ ਨਾਅਰਿਆਂ ਦਰਮਿਆਨ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ। ਅੰਤਿਮ ਸੰਸਕਾਰ ਦੌਰਾਨ ਹਥਿਆਰਬੰਦ ਸੈਨਾਵਾਂ ਦੇ ਵੱਖ-ਵੱਖ ਰੈਂਕਾਂ ਦੇ ਕੁੱਲ 800 ਫ਼ੌਜ ਕਰਮੀ ਮੌਜੂਦ ਰਹੇ।
ਦੱਸਣਯੋਗ ਹੈ ਕਿ ਜਨਰਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ 11 ਹੋਰ ਫ਼ੌਜੀਆਂ ਦੀ ਬੁੱਧਵਾਰ ਨੂੰ ਤਾਮਿਲਨਾਡੂ ਦੇ ਕੁਨੂੰਰ ਨੇੜੇ ਹੈਲੀਕਾਪਟਰ ਹਾਦਸੇ ’ਚ ਮੌਤ ਹੋ ਗਈ ਸੀ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ, ਉਤਰਾਖੰਡ ਦੇ ਮੁੱਖਮੰਤਰੀ ਪੁਸ਼ਕਰ ਸਿੰਘ ਧਾਮੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਵਿਦੇਸ਼ੀ ਹਸਤੀਆਂ ਸਮੇਤ ਕਈ ਦਿੱਗਜ ਲੋਕ ਮੌਜੂਦ ਸਨ। ਸ਼੍ਰੀਲੰਕਾ ਦੇ ਮੁੱਖ ਰੱਖਿਆ ਪ੍ਰਧਾਨ ਅਤੇ ਫ਼ੌਜ ਦੇ ਕਮਾਂਡਰ ਜਨਰਲ ਸ਼ੇਵੇਂਦਰ ਸਿਲਵਾ, ਸਾਬਕਾ ਮੁਖੀ ਰੱਖਿਆ ਪ੍ਰਧਾਨ ਐਡਮਿਰਲ ਰਵਿੰਦਰ ਸੀ ਵਿਜੇਗੁਣਾਰਤਨੇ, ਭੂਟਾਨ ਦੀ ਫ਼ੌਜ ਦੇ ਉੱਪ ਮੁਖੀ ਮੁਹਿੰਮ ਅਧਿਕਾਰੀ ਬ੍ਰਿਗੇਡੀਅਰ ਦੋਰਜੀ ਰਿਨਚੇਨ, ਨੇਪਾਲ ਦੇ ਉੱਪ ਫ਼ੌਜ ਮੁਖੀ ਲੈਫਟੀਨੈਂਟ ਜਨਰਲ ਬਾਲ ਕ੍ਰਿਸ਼ਨ ਕਾਰਕੀ ਅਤੇ ਬੰਗਲਾਦੇਸ਼ ਦੀ ਫ਼ੌਜ ਦੇ ਪ੍ਰਧਾਨ ਸਟਾਫ਼ ਅਧਿਕਾਰੀ ਲੈਫਟੀਨੈਂਟ ਜਨਰਲ ਵੀ ਅੰਤਿਮ ਸੰਸਕਾਰ ’ਚ ਸ਼ਾਮਲ ਹੋਏ।
ਜਨਰਲ ਰਾਵਤ ਦੀ ਅੰਤਿਮ ਯਾਤਰਾ 2 ਵਜੇ ਉਨ੍ਹਾਂ ਦੇ ਘਰੋਂ ਹੋਈ। ਉਨ੍ਹਾਂ ਦੀ ਮ੍ਰਿਤਕ ਦੇਹ ਫ਼ੌਜ ਦੇ ਇਕ ਵਿਸ਼ਾਲ ਵਾਹਨ ’ਚ ਰੱਖੀ ਗਈ ਸੀ, ਜਿਸ ਨੂੰ ਪੂਰੀ ਤਰ੍ਹਾਂ ਫੁੱਲਾਂ ਨਾਲ ਸਜਾਇਆ ਗਿਆ ਸੀ। ਇਸ ਦੇ ਪਿੱਛੇ ਵਾਹਨਾਂ ਦਾ ਵਿਸ਼ਾਲ ਕਾਫ਼ਲਾ ਚੱਲ ਰਿਹਾ ਸੀ। ਅੰਤਿਮ ਯਾਤਰਾ ਲਈ ਫ਼ੌਜ, ਜਲ ਸੈਨਾ ਅਤੇ ਹਵਾਈ ਫ਼ੌਜ ਦੇ 2-2 ਲੈਫਟੀਨੈਂਟ ਜਨਰਲ ਪੱਧਰ ਦੇ ਅਧਿਕਾਰੀ ਰਾਸ਼ਟਰੀ ਤਿਰੰਗਾ ਬਣਾਏ ਗਏ ਸਨ। ਨਾਲ ਹੀ ਫ਼ੌਜ, ਜਲ ਸੈਨਾ ਅਤੇ ਹਵਾਈ ਫ਼ੌਜ ਦੇ ਸਾਰੇ ਰੈਂਕ ਦੇ ਕੁੱਲ 99 ਅਧਿਕਾਰੀ ਅਤੇ ਤਿੰਨੋਂ ਸੈਨਾਵਾਂ ਦੇ ਬੈਂਡ ਦੇ 33 ਮੈਂਬਰ ਅੱਗੇ-ਅੱਗੇ ਚੱਲ ਰਹੇ ਸਨ। ਤਿੰਨੋਂ ਸੈਨਾਵਾਂ ਦੇ ਸਾਰੇ ਰੈਂਕਾਂ ਦੇ 99 ਅਧਿਕਾਰੀ ਪਿੱਛੋਂ ਐਸਕਾਰਟ ਕਰ ਰਹੇ ਸਨ।
ਅੰਦੋਲਨ ਦੌਰਾਨ ਕਿਸੇ ਵੀ ਕਿਸਾਨ ਦੀ ਮੌਤ ਪੁਲਸ ਕਾਰਵਾਈ ਨਾਲ ਨਹੀਂ ਹੋਈ : ਤੋਮਰ
NEXT STORY