ਨਵੀਂ ਦਿੱਲੀ— ਭਾਰਤੀ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਅੱਜ ਯਾਨੀ ਮੰਗਲਵਾਰ ਨੂੰ ਰਿਟਾਇਰ ਹੋ ਗਏ ਹਨ। ਕਾਰਜਕਾਲ ਦੇ ਆਖਰੀ ਦਿਨ ਉਨ੍ਹਾਂ ਨੇ ਇੰਡੀਆ ਗੇਟ ਸਥਿਤ ਵਾਰ ਮੈਮੋਰੀਅਲ 'ਤੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸਾਊਥ ਬਲਾਕ 'ਚ ਜਨਰਲ ਰਾਵਤ ਨੂੰ 'ਗਾਰਡ ਆਫ ਆਨਰ' ਦਿੱਤਾ ਗਿਆ। ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐੱਸ.) ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨੇ ਮੀਡੀਆ ਨਾਲ ਗੱਲ ਕੀਤੀ। ਜਨਰਲ ਰਾਵਤ ਨੇ ਕਿਹਾ,''ਮੈਨੂੰ ਨਹੀਂ ਪਤਾ ਸੀ ਕਿ ਮੈਂ ਸੀ.ਡੀ.ਐੱਸ. ਬਣਾਗਾਂ। ਹਾਲੇ ਤੱਕ ਮੈਂ ਫੌਜ ਮੁਖੀ ਦੇ ਤੌਰ 'ਤੇ ਹੀ ਕੰਮ ਕਰ ਰਿਹਾ ਸੀ। ਆਪਣੇ ਕਾਰਜਕਾਲ 'ਚ ਫੌਜ ਦਾ ਆਧੁਨਿਕੀਕਰਨ ਕਰਨਾ ਮੇਰਾ ਇਕ ਵੱਡਾ ਕਦਮ ਸੀ। ਮੈਨੂੰ ਪੂਰੀ ਉਮੀਦ ਹੈ ਕਿ ਮਨੋਜ ਮੁਕੁੰਦ ਨਰਾਵਨੇ ਦੇਸ਼ ਨੂੰ ਹੋਰ ਅੱਗੇ ਲੈ ਜਾਣਗੇ।'' ਬਿਪਿਨ ਰਾਵਤ ਨੇ ਕਿਹਾ,''ਚੀਫ ਆਫ ਡਿਫੈਂਸ ਸਟਾਫ ਇਕ ਅਹੁਦਾ ਹੈ। ਇਹ ਅਹੁਦਾ ਉਦੋਂ ਵਧਦਾ ਹੈ, ਜਦੋਂ ਸੀ.ਡੀ.ਐੱਸ. ਬਣਦਾ ਹੈ, ਸਾਰੇ ਜਵਾਨਾਂ ਦੇ ਨਾਲ ਆਉਣ ਨਾਲ ਹੀ ਸਫ਼ਲਤਾ ਮਿਲਦੀ ਹੈ।''
ਜਨਰਲ ਬਿਪਿਨ ਰਾਵਤ ਬੁੱਧਵਾਰ ਨੂੰ ਦੇਸ਼ ਦੇ ਪਹਿਲੇ ਸੀ.ਡੀ.ਐੱਸ. ਦਾ ਅਹੁਦਾ ਸੰਭਾਲਣਗੇ। ਸੀ.ਡੀ.ਐੱਸ. ਦੇ ਤੌਰ 'ਤੇ ਜਨਰਲ ਬਿਪਿਨ ਰਾਵਤ ਥਲ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਦੇ ਨਾਲ-ਨਾਲ ਰੱਖਿਆ ਮੰਤਰਾਲੇ ਅਤੇ ਪੀ.ਐੱਮ. ਦੀ ਅਗਵਾਈ ਵਾਲੀ ਨਿਊਕਲੀਅਰ ਕਮਾਂਡ ਅਥਾਰਿਟੀ ਦੇ ਸਲਾਹਕਾਰ ਦੇ ਤੌਰ 'ਤੇ ਭੂਮਿਕਾ ਨਿਭਾਉਣਗੇ।
ਸਰਕਾਰ ਵਲੋਂ ਨਿਯਮਾਂ 'ਚ ਸੋਧ ਕਰ ਕੇ ਰਿਟਾਇਰਮੈਂਟ ਦੀ ਉਮਰ ਵਧਾ ਕੇ 65 ਸਾਲ ਕਰਨ ਤੋਂ ਬਾਅਦ ਜਨਰਲ ਰਾਵਤ ਤਿੰਨ ਸਾਲ ਲਈ ਸੀ.ਡੀ.ਐੱਸ. ਦੇ ਤੌਰ 'ਤੇ ਸੇਵਾਵਾਂ ਦੇ ਸਕਣਗੇ। ਸੁਰੱਖਿਆ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਨੇ ਪਿਛਲੇ ਮੰਗਲਵਾਰ ਨੂੰ ਸੀ.ਡੀ.ਐੱਸ. ਅਹੁਦਾ ਬਣਾਉਣ ਦੀ ਮਨਜ਼ੂਰੀ ਦਿੱਤੀ ਸੀ, ਜੋ ਤਿੰਨੋਂ ਫੌਜਾਂ ਨਾਲ ਜੁੜੇ ਸਾਰੇ ਮਾਮਲਿਆਂ 'ਚ ਰੱਖਿਆ ਮੰਤਰੀ ਦੇ ਚੀਫ ਫੌਜ ਸਲਾਹਕਾਰ ਦੇ ਤੌਰ 'ਤੇ ਕੰਮ ਕਰੇਗਾ।
ਮਨੋਜ ਮੁਕੁੰਦ ਨਰਵਾਨੇ ਬਣੇ ਦੇਸ਼ ਦੇ ਨਵੇਂ ਫੌਜ ਮੁਖੀ, ਸੰਭਾਲਿਆ ਅਹੁਦਾ
NEXT STORY