ਰਾਂਚੀ, (ਭਾਸ਼ਾ)- ਝਾਰਖੰਡ ਸਰਕਾਰ ਨੇ ਰਾਜਧਾਨੀ ਰਾਂਚੀ ਦੇ ਇਕ ਪੋਲਟਰੀ ਫਾਰਮ ਵਿਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੁੱਧਵਾਰ ਨੂੰ ਅਲਰਟ ਜਾਰੀ ਕਰ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਕਿ ਮੋਰਾਬਾਦੀ ਵਿਚ ਰਾਮ ਕ੍ਰਿਸ਼ਨ ਆਸ਼ਰਮ ਦੁਆਰਾ ਚਲਾਏ ਜਾ ਰਹੇ ਪੋਲਟਰੀ ਫਾਰਮ ‘ਦਿਵਯਾਯਨ ਕ੍ਰਿਸ਼ੀ ਵਿਗਿਆਨ ਕੇਂਦਰ’ ਵਿਚ 770 ਬੱਤਖਾਂ ਸਣੇ 920 ਪੰਛੀਆਂ ਨੂੰ ਮਾਰ ਦਿੱਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਕੁੱਲ 4,300 ਆਂਡਿਆਂ ਨੂੰ ਵੀ ਨਸ਼ਟ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਭੋਪਾਲ ਦੇ ਆਈ. ਸੀ. ਏ. ਆਰ.-ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾਨ ਨੂੰ ਭੇਜੇ ਗਏ ਨਮੂਨਿਆਂ ਵਿਚ ਏਵੀਅਨ ਇਨਫਲੂਐਂਜ਼ਾ ਏ ਵਾਇਰਸ, ਐੱਚ5ਐੱਨ1 ਦੀ ਪੁਸ਼ਟੀ ਹੋਈ ਹੈ।
ਦਿੱਲੀ 'ਚ 43.4 ਡਿਗਰੀ ਤਾਪਮਾਨ ਦੇ ਬਾਵਜੂਦ ਪ੍ਰਧਾਨ ਮੰਤਰੀ ਦੀ ਰੈਲੀ 'ਚ ਇਕੱਠੀ ਹੋਈ ਭੀੜ
NEXT STORY