ਨਵੀਂ ਦਿੱਲੀ— ਰਾਫੇਲ ਸੌਦੇ 'ਤੇ ਮਚੇ ਘਮਾਸਾਨ ਅਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਹਵਾਈ ਫੌਜ ਮੁਖੀ ਬਰਿੰਦਰ ਸਿੰਘ ਧਨੋਆ ਨੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਚਿੱਠੀ ਲਿਖੀ ਹੈ। ਚਿੱਠੀ ਵਿਚ ਧਨੋਆ ਨੇ ਲੜਾਕੂ ਜਹਾਜ਼ਾਂ ਨੂੰ ਜ਼ਰੂਰੀ ਦੱਸਿਆ ਹੈ ਅਤੇ ਕਿਹਾ ਕਿ ਰਾਫੇਲ ਨੂੰ ਰਾਜਨੀਤੀ ਦਾ ਵਿਸ਼ਾ ਨਹੀਂ ਬਣਾਉਣਾ ਚਾਹੀਦਾ। ਚਿੱਠੀ 'ਚ ਉਨ੍ਹਾਂ ਨੇ ਬੇਨਤੀ ਕੀਤੀ ਕਿ ਤਮਾਮ ਵਿਵਾਦਾਂ ਦੇ ਬਾਵਜੂਦ ਰਾਫੇਲ ਦੀ ਫਰਾਂਸ ਤੋਂ ਖਰੀਦ ਰੁਕਣੀ ਨਹੀਂ ਚਾਹੀਦੀ। ਧਨੋਆ ਮੁਤਾਬਕ ਸੁਰੱਖਿਆ ਦੇ ਲਿਹਾਜ ਨਾਲ ਰਾਫੇਲ ਬੇਹੱਦ ਜ਼ਰੂਰੀ ਹੈ।

ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਹਵਾਈ ਫੌਜ ਮੁਖੀ ਨੇ ਚਿੱਠੀ 'ਚ ਲਿਖਿਆ ਕਿ ਰੱਖਿਆ ਮੰਤਰਾਲੇ ਹੁਣ ਜਹਾਜ਼ ਦੀ ਖਰੀਦ ਤੋਂ ਪਿੱਛੇ ਨਾ ਹਟੇ ਕਿਉਂਕਿ ਇਸ ਦਾ ਖਮਿਆਜ਼ਾ ਕਿਸੇ ਹੋਰ ਨੂੰ ਨਹੀਂ ਏਅਰਫੋਰਸ ਨੂੰ ਭੁਗਤਣਾ ਪਵੇਗਾ। ਰਾਫੇਲ ਦੀ ਸਮਰੱਥਾ ਨੂੰ ਦੇਖਦੇ ਹੋਏ ਇਹ ਫੌਜ ਲਈ ਬਹੁਤ ਜ਼ਰੂਰੀ ਹੈ। ਚਿੱਠੀ 'ਚ ਧਨੋਆ ਨੇ ਸਰਕਾਰ ਦਾ ਧਿਆਨ ਜਹਾਜ਼ਾਂ ਦੇ ਬੇੜੇ ਦੀ ਘਟਦੀ ਸਮਰੱਥਾ ਵੱਲ ਵੀ ਦਿਵਾਇਆ।
ਜ਼ਿਕਰਯੋਗ ਹੈ ਕਿ ਰਾਫੇਲ ਨੂੰ ਲੈ ਕੇ ਕਾਂਗਰਸ ਲਗਾਤਾਰ ਮੋਦੀ ਸਰਕਾਰ ਨੂੰ ਘੇਰ ਰਹੀ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਕਲੀਨ ਚਿਟ ਮਿਲਣ ਦੇ ਬਾਵਜੂਦ ਵੀ ਕਾਂਗਰਸ ਰਾਫੇਲ 'ਤੇ ਮੋਦੀ ਸਰਕਾਰ ਨੂੰ ਕਿਸੇ ਵੀ ਕੀਮਤ 'ਤੇ ਛੱਡਣ ਦੇ ਮੂਡ 'ਚ ਨਹੀਂ ਹੈ। ਕਾਂਗਰਸ ਚਾਹੁੰਦੀ ਹੈ ਕਿ ਮੋਦੀ ਸਰਕਾਰ ਰਾਫੇਲ ਦੀਆਂ ਕੀਮਤਾਂ ਨੂੰ ਵੀ ਜਨਤਕ ਕਰੇ।
ਕੀ ਹੁਣ ਕਮਲਨਾਥ ਨੂੰ ਵੀ ਹੋਵੇਗੀ ਸਜ਼ਾ !
NEXT STORY