ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਅਕਤੂਬਰ 2025 ’ਚ ਰੁਪਏ ਨੂੰ ਸਹਾਰਾ ਦੇਣ ਲਈ ਸ਼ੁੱਧ ਤੌਰ ’ਤੇ 11.9 ਅਰਬ ਡਾਲਰ ਵੇਚੇ। ਇਸ ਨਾਲ ਇਹ ਸਾਫ ਹੋ ਗਿਆ ਹੈ ਕਿ ਆਰ. ਬੀ. ਆਈ. ਹੀ ਕਰੰਸੀ ਮਾਰਕੀਟ ’ਚ ਸਥਿਰਤਾ ਬਣਾਏ ਰੱਖਣ ਵਾਲੀ ਮੁੱਖ ਸ਼ਕਤੀ ਹੈ।
ਇਹ ਵੀ ਪੜ੍ਹੋ : ਰਿਕਾਰਡ ਹਾਈ ਬਣਾਉਣ ਤੋਂ ਬਾਅਦ ਟੁੱਟੇ ਸੋਨੇ-ਚਾਂਦੀ ਦੇ ਭਾਅ, ਜਾਣੋ ਅੱਜ ਦੀਆਂ ਨਵੀਆਂ ਕੀਮਤਾਂ
ਆਰ. ਬੀ. ਆਈ. ਦੇ ਦਸੰਬਰ ਬੁਲੇਟਿਨ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੇਂਦਰੀ ਬੈਂਕ ਨੇ ਪੂਰੇ ਵਿੱਤੀ ਸਾਲ 2025 ’ਚ ਸਪਾਟ ਅਤੇ ਫਾਰਵਰਡ ਦੋਵਾਂ ਬਾਜ਼ਾਰਾਂ ’ਚ ਸਰਗਰਮ ਭੂਮਿਕਾ ਨਿਭਾਈ। ਇਸ ਦਾ ਮਕਸਦ ਰੁਪਏ ’ਚ ਉਤਰਾਅ-ਚੜ੍ਹਾਅ ਨੂੰ ਘੱਟ ਕਰਨਾ ਅਤੇ ਬਾਜ਼ਾਰ ਨੂੰ ਵਿਵਸਥਿਤ ਰੱਖਣਾ ਸੀ।
ਸਪਾਟ ਮਾਰਕੀਟ, ਜਿਸ ਨੂੰ ਓਵਰ-ਦਿ-ਕਾਊਂਟਰ (ਓ. ਟੀ. ਸੀ.) ਮਾਰਕੀਟ ਵੀ ਕਹਿੰਦੇ ਹਨ, ਵਿਚ ਕੇਂਦਰੀ ਬੈਂਕ ਆਰ. ਬੀ. ਆਈ. ਨੇ ਲਿਕਵੀਡਿਟੀ ਪ੍ਰਦਾਨ ਕਰਨ ਲਈ ਡਾਲਰ ਖਰੀਦੇ ਜਾਣ ਤੋਂ ਵੱਧ ਵੇਚੇ।
ਇਹ ਵੀ ਪੜ੍ਹੋ : Tax Rule 'ਚ ਵੱਡੇ ਬਦਲਾਅ, E-mail ਤੇ Instagram ਦੀ ਕੀਤੀ ਜਾਵੇਗੀ ਜਾਂਚ
ਅਕਤੂਬਰ ’ਚ ਡਾਲਰ ਦੀ ਕੁਲ ਖਰੀਦ ਸਤੰਬਰ ਦੇ 2.2 ਅਰਬ ਡਾਲਰ ਤੋਂ ਵਧ ਕੇ 704 ਫੀਸਦੀ ਉਛਲ ਕੇ 17.7 ਅਰਬ ਡਾਲਰ ਹੋ ਗਈ। ਉਥੇ ਹੀ ਡਾਲਰ ਦੀ ਕੁਲ ਵਿਕਰੀ 192 ਫੀਸਦੀ ਵਧ ਕੇ 29.6 ਅਰਬ ਡਾਲਰ ਤੱਕ ਪਹੁੰਚ ਗਈ। ਇਸ ਵਜ੍ਹਾ ਨਾਲ ਅਕਤੂਬਰ ’ਚ ਸ਼ੁੱਧ ਡਾਲਰ ਵਿਕਰੀ 11.9 ਅਰਬ ਡਾਲਰ ਰਹੀ, ਜੋ ਸਤੰਬਰ ਦੇ 7.9 ਅਰਬ ਡਾਲਰ ਤੋਂ 50 ਫੀਸਦੀ ਵੱਧ ਹੈ।
ਇਹ ਦਿਖਾਉਂਦਾ ਹੈ ਕਿ ਰੁਪਏ ’ਤੇ ਪੈ ਰਹੇ ਦਬਾਅ ਨੂੰ ਰੋਕਣ ਲਈ ਆਰ. ਬੀ. ਆਈ. ਨੇ ਹੋਰ ਵੀ ਵੱਧ ਦਖਲ ਦਿੱਤਾ। ਕੁਲ ਮਿਲਾ ਕੇ ਅਕਤੂਬਰ 2025 ਤੱਕ ਆਰ. ਬੀ. ਆਈ. ਦੀ ਸ਼ੁੱਧ ਡਾਲਰ ਵਿਕਰੀ 34.5 ਅਰਬ ਡਾਲਰ ਰਹੀ, ਜੋ ਕਾਂਟਰੈਕਟ ਰੇਟ ’ਤੇ 2,91,233 ਕਰੋਡ਼ ਰੁਪਏ ਦੇ ਬਰਾਬਰ ਹੈ।
ਇਹ ਵੀ ਪੜ੍ਹੋ : RBI ਦੀ ਚਿਤਾਵਨੀ ਤੋਂ ਬਾਅਦ ਬੈਂਕਾਂ ਨੇ ਬਦਲੇ Gold Loan ਨਿਯਮ, ਸਰਕਾਰ ਨੇ ਇਸ ਕਾਰਨ ਕੀਤੀ ਸਖ਼ਤੀ
ਰਿਜ਼ਰਵ ਬੈਂਕ ਨੇ ਇਹ ਕਦਮ ਵੀ ਚੁੱਕੇ
ਸਪਾਟ ਮਾਰਕੀਟ ’ਚ ਦਖਲ ਦੇਣ ਦੇ ਨਾਲ-ਨਾਲ ਆਰ. ਬੀ. ਆਈ. ਨੇ ਭਵਿੱਖ ਦੀਆਂ ਉਮੀਦਾਂ ਨੂੰ ਪ੍ਰਭਾਵਿਤ ਕਰਨ ਲਈ ਫਾਰਵਰਡ ਕਾਂਟਰੈਕਟਸ ਦਾ ਵੀ ਸਹਾਰਾ ਲਿਆ। ਇਸ ਨਾਲ ਤੁਰੰਤ ਵਿਦੇਸ਼ੀ ਮੁਦਰਾ ਭੰਡਾਰ ਦੀ ਵਰਤੋਂ ਨਹੀਂ ਹੋਈ।
ਅਕਤੂਬਰ ਦੇ ਆਖਿਰ ਤੱਕ ਸ਼ੁੱਧ ਫਾਰਵਰਡ ਵਿਕਰੀ ਸਤੰਬਰ ਦੇ ਆਖਿਰ ਦੇ 59.4 ਅਰਬ ਡਾਲਰ ਤੋਂ 7.1 ਫੀਸਦੀ ਵਧ ਕੇ 63.6 ਅਰਬ ਡਾਲਰ ਹੋ ਗਈ। ਇਹ ਵੱਡੀ ਫਾਰਵਰਡ ਪੁਜ਼ੀਸ਼ਨ ਇਕ ਬਫਰ (ਸੁਰੱਖਿਆ ਕਵਚ) ਦੀ ਤਰ੍ਹਾਂ ਕੰਮ ਕਰਦੀ ਹੈ। ਇਹ ਬਾਜ਼ਾਰਾਂ ਨੂੰ ਭਰੋਸਾ ਦਿਵਾਉਂਦੀ ਹੈ ਕਿ ਜ਼ਰੂਰਤ ਪੈਣ ’ਤੇ ਭਵਿੱਖ ’ਚ ਡਾਲਰ ਉਪਲੱਬਧ ਕਰਵਾਏ ਜਾਣਗੇ।
ਨਿਊਟਰਲ ਰੱਖੀ ਪੁਜ਼ੀਸ਼ਨ
ਐਕਸਚੇਂਜ-ਟਰੇਡਿਡ ਕਰੰਸੀ ਫਿਊਚਰਜ਼ ਮਾਰਕੀਟ ’ਚ ਆਰ. ਬੀ. ਆਈ. ਨੇ ਆਪਣੀ ਸ਼ੁੱਧ ਪੁਜ਼ੀਸ਼ਨ ਨੂੰ ਨਿਊਟਰਲ ਰੱਖਿਆ। ਅਕਤੂਬਰ ’ਚ ਆਰ. ਬੀ. ਆਈ. ਨੇ 2.3 ਅਰਬ ਡਾਲਰ ਖਰੀਦੇ ਅਤੇ 2.3 ਅਰਬ ਡਾਲਰ ਹੀ ਵੇਚੇ, ਜਿਸ ਨਾਲ ਸ਼ੁੱਧ ਖਰੀਦ ਜਾਂ ਵਿਕਰੀ ਕੁੱਝ ਵੀ ਨਹੀਂ ਹੋਈ। ਇਸ ਦੇ ਬਾਵਜੂਦ ਟ੍ਰੇਡਿੰਗ ਦੀ ਗਤੀਵਿਧੀ ’ਚ ਭਾਰੀ ਉਛਾਲ ਆਇਆ, ਕੁਲ ਵਾਲਿਊਮ ਸਤੰਬਰ ਦੀ ਤੁਲਨਾ ’ਚ 73.5 ਫੀਸਦੀ ਵੱਧ ਗਿਆ। ਅਕਤੂਬਰ ਦੇ ਆਖਿਰ ਤੱਕ ਸ਼ੁੱਧ ਫਿਊਚਰਜ਼ ਵਿਕਰੀ 9.8 ਫੀਸਦੀ ਘੱਟ ਕੇ 1.4 ਅਰਬ ਡਾਲਰ ਰਹਿ ਗਈ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ITR Alert: ਟੈਕਸਦਾਤਾਵਾਂ ਨੂੰ ਕਿਉਂ ਮਿਲ ਰਿਹੈ "Under Risk Management Process" ਦਾ ਮੈਸੇਜ? ਜਾਣੋ ਵਜ੍ਹਾ
NEXT STORY