ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਜਸਟਿਸ ਡੀ.ਵਾਈ. ਚੰਦਰਚੂੜ ਨੇ ਅਰਨਬ ਗੋਸਵਾਮੀ ਮਾਮਲੇ 'ਚ ਦਿਨ ਭਰ ਚੱਲੀ ਲੰਮੀ ਸੁਣਵਾਈ ਤੋਂ ਬਾਅਦ ਕਿਹਾ ਕਿ ਮਾਮਲਿਆਂ 'ਚ ਫ਼ੈਸਲਾ ਕਰਨਾ ਮੇਰੀ ਜ਼ਿੰਦਗੀ ਹੈ ਅਤੇ ਮੈਂ ਇਸ ਨਾਲ ਪਿਆਰ ਕਰਦਾ ਹਾਂ। ਬੁੱਧਵਾਰ ਨੂੰ 61 ਸਾਲ ਦੇ ਹੋਏ ਜਸਟਿਸ ਚੰਦਰਚੂੜ ਸੀਨੀਅਰ ਵਕੀਲ ਹਰੀਸ਼ ਸਾਲਵੇ ਦੀ ਟਿੱਪਣੀ 'ਤੇ ਜਵਾਬ ਦੇ ਰਹੇ ਸਨ, ਜਿਨ੍ਹਾਂ ਨੇ ਹਲਕੇ-ਫੁਲਕੇ ਅੰਦਾਜ 'ਚ ਕਿਹਾ ਕਿ ਜਨਮ ਦਿਨ ਮਨਾਉਣ ਲਈ ਇਹ ਖ਼ਰਾਬ ਦਿਨ ਸੀ।
ਰਿਪਬਲਿਕ ਟੀ.ਵੀ. ਦੇ ਪ੍ਰਧਾਨ ਸੰਪਾਦਕ ਵੱਲੋਂ ਪੇਸ਼ ਹੋਏ ਸਾਲਵੇ ਨੇ ਸੁਣਵਾਈ ਦੇ ਬਿਲਕੁਲ ਅੰਤ 'ਚ ਉਨ੍ਹਾਂ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸੁਣਵਾਈ 'ਚ ਪੂਰਾ ਦਿਨ ਲੱਗ ਗਿਆ। ਜਸਟਿਸ ਚੰਦਰਚੂੜ ਨੇ ਕਿਹਾ, ਨਹੀਂ, ਨਹੀਂ। ਇਸ ਨੂੰ ਗੁਜ਼ਾਰਨ ਦਾ ਅਸਲ 'ਚ ਇਹ ਬਿਹਤਰ ਤਰੀਕਾ ਹੈ। ਮੈਂ ਫ਼ੈਸਲਾ ਦੇਣ ਲਈ ਅਦਾਲਤ 'ਚ ਹਾਂ ਅਤੇ ਇਹ ਮੇਰੀ ਜ਼ਿੰਦਗੀ ਹੈ ਅਤੇ ਮੈਂ ਇਸ ਨਾਲ ਪਿਆਰ ਕਰਦਾ ਹਾਂ। ਇਸ ਮੌਕੇ ਵਧਾਈ ਦੇਣ ਲਈ ਉਨ੍ਹਾਂ ਨੇ ਸਾਰੇ ਵਕੀਲਾਂ ਦਾ ਧੰਨਵਾਦ ਕੀਤਾ।
ਦਿੱਲੀ 'ਚ ਕੋਰੋਨਾ ਕਾਰਨ ਬੇਕਾਬੂ ਹੋਏ ਹਾਲਾਤ, 24 ਘੰਟਿਆਂ 'ਚ 8593 ਨਵੇਂ ਮਾਮਲੇ ਆਏ ਸਾਹਮਣੇ
NEXT STORY