ਨਵੀਂ ਦਿੱਲੀ : ਮੱਧ ਪ੍ਰਦੇਸ਼ 'ਚ ਸਿਆਸੀ ਭੂਚਾਲ ਤੋਂ ਬਾਅਦ ਰਾਜਧਾਨੀ ਦਿੱਲੀ 'ਚ ਵੀ ਹਲਚਲ ਤੇਜ਼ ਹੋ ਗਈ ਹੈ। ਦਿੱਲੀ 'ਚ ਭਾਜਪਾ ਕੇਂਦਰੀ ਚੋਣ ਕਮੇਟੀ ਬੈਠਕ ਖਤਮ ਹੋ ਗਈ ਹੈ। ਰਾਜਸਭਾ ਦੇ ਉਮੀਦਵਾਰਾਂ ਦੇ ਨਾਮ 'ਤੇ ਚਰਚਾ ਲਈ ਇਹ ਬੈਠਕ ਬੁਲਾਈ ਗਈ ਸੀ। ਭਾਜਪਾ ਕੇਂਦਰੀ ਚੋਣ ਕਮੇਟੀ ਦੀ ਇਹ ਬੈਠਕ ਇਸ ਲਈ ਵੀ ਮਹੱਤਵਪੂਰਣ ਹੈ ਕਿਉਂਕਿ ਪਾਰਟੀ ਨੂੰ ਰਾਜਸਭਾ ਚੋਣਾਂ 'ਤੇ ਚਰਚਾ ਕਰਨੀ ਹੈ।
ਸੂਤਰਾਂ ਮੁਤਾਬਕ ਜਿਓਤਿਰਾਦਿਤਿਆ ਸਿੰਧਿਆ ਅੱਜ ਨਹੀਂ ਬੁੱਧਵਾਰ ਨੂੰ ਭਾਜਪਾ 'ਚ ਸ਼ਾਮਲ ਹੋਣਗੇ। ਬੁੱਧਵਾਰ ਸ਼ਿਵਰਾਜ ਸਿੰਘ ਚੌਹਾਨ ਦੀ ਮੌਜੂਦਗੀ 'ਚ ਭਾਜਪਾ ਦੀ ਮੈਂਬਰਸ਼ਿਪ ਲੈਣਗੇ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਓਤਿਰਾਦਿਤਿਆ ਸਿੰਧਿਆ ਨੂੰ ਭਾਜਪਾ ਰਾਜਸਭਾ ਭੇਜਣ ਜਾ ਰਹੀ ਹੈ। ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ, ਥਾਵਰਚੰਦ ਗਹਿਲੋਤ, ਭਾਜਪਾ ਸੰਗਠਨ ਮੰਤਰੀ ਬੀ. ਐਲ. ਸੰਤੋਸ਼, ਸ਼ਾਹਨਵਾਜ ਹੁਸੈਨ, ਵਿਜੇ ਰਾਹਠਕਰ ਸਮੇਤ ਕਈ ਆਗੂ ਪਾਰਟੀ 'ਚ ਹਿੱਸਾ ਲੈ ਰਹੇ ਹਨ। ਭਾਜਪਾ ਚੋਣ ਕਮੇਟੀ ਦੀ ਬੈਠਕ ਦੇ ਬਾਅਦ ਸੰਸਦੀ ਦਲ ਦੀ ਬੈਠਕ ਹੋਵੇਗੀ। ਇਸ ਬੈਠਕ 'ਚ ਰਾਜਸਭਾ ਦੇ 16 ਉਮੀਦਵਾਰਾਂ ਦੇ ਨਾਮ ਤੈਅ ਕੀਤੇ ਜਾ ਸਕਦੇ ਹਨ।
ਕਾਂਗਰਸ ਨੂੰ ਅਲਵਿਦਾ, ਪਿਤਾ ਦੇ ਨਕਸ਼ੇ ਕਦਮ 'ਤੇ ਜਿਓਤਿਰਾਦਿਤਿਆ ਸਿੰਧੀਆ
NEXT STORY