ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਅਤੇ ਮੱਧ ਪ੍ਰਦੇਸ਼ ਭਾਜਪਾ ਦੇ ਸਾਬਕਾ ਪ੍ਰਧਾਨ ਰਾਕੇਸ਼ ਸਿੰਘ ਨੂੰ ਕ੍ਰਮਸ਼: ਰਾਜ ਸਭਾ ਅਤੇ ਲੋਕਸਭਾ 'ਚ ਭਾਜਪਾ ਦਾ ਮੁੱਖ ਵ੍ਹਿਪ ਬਣਾਇਆ ਗਿਆ ਹੈ। ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦੇ ਮੈਂਬਰ ਸ਼ੁਕਲਾ ਨੂੰ ਨਰਾਇਣ ਪੰਚਾਰੀਆ ਦੀ ਥਾਂ ਇਹ ਜ਼ਿੰਮੇਦਾਰੀ ਸੌਂਪੀ ਗਈ ਹੈ। ਹਾਲ ਹੀ 'ਚ ਪੰਚਾਰੀਆ ਦਾ ਕਾਰਜਕਾਲ ਖ਼ਤਮ ਹੋ ਗਿਆ ਸੀ।
ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਕੇਸ਼ ਸਿੰਘ ਲੋਕਸਭਾ 'ਚ ਸੰਜੈ ਜਾਇਸਵਾਲ ਦੀ ਥਾਂ ਲੈਣਗੇ। ਜਾਇਸਵਾਲ ਨੂੰ ਪਿਛਲੇ ਦਿਨੀਂ ਬਿਹਾਰ ਪ੍ਰਦੇਸ਼ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਰਾਕੇਸ਼ ਸਿੰਘ ਪਹਿਲਾਂ ਵੀ ਲੋਕਸਭਾ 'ਚ ਪਾਰਟੀ ਦੇ ਮੁੱਖ ਵ੍ਹਿਪ ਰਹਿ ਚੁੱਕੇ ਹਨ। ਮੱਧ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਅਹੁਦੇ 'ਤੇ ਉਨ੍ਹਾਂ ਦੀ ਨਿਯੁਕਤੀ ਹੋਣ ਤੋਂ ਬਾਅਦ ਉਨ੍ਹਾਂ ਨੇ ਇਹ ਅਹੁਦਾ ਛੱਡ ਦਿੱਤਾ ਸੀ।
ਪੱਛਮੀ ਬੰਗਾਲ 23, 25 ਤੇ 29 ਜੁਲਾਈ ਨੂੰ ਰਹੇਗਾ ਪੂਰਾ ਲਾਕਡਾਊਨ
NEXT STORY