ਨਵੀਂ ਦਿੱਲੀ- ਭਾਜਪਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਪਣੀ 7ਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਭਾਜਪਾ ਨੇ ਅਮਰਾਵਤੀ ਸੀਟ ਤੋਂ ਆਪਣਾ ਉਮੀਦਵਾਰ ਮੈਦਾਨ 'ਚ ਉਤਾਰਿਆ ਹੈ। ਉਹ ਪਹਿਲਾਂ ਆਜ਼ਾਦ ਸੰਸਦ ਮੈਂਬਰ ਸੀ। ਭਾਜਪਾ ਨੇ ਆਪਣੀ 7ਵੀਂ ਸੂਚੀ ਵਿੱਚ ਲੋਕ ਸਭਾ ਚੋਣਾਂ ਲਈ ਦੋ ਉਮੀਦਵਾਰਾਂ ਦਾ ਐਲਾਨ ਕੀਤਾ ਹੈ।
ਭਾਜਪਾ ਨੇ ਅਮਰਾਵਤੀ (ਐੱਸ.ਸੀ.) ਸੀਟ ਤੋਂ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਨੂੰ ਟਿਕਟ ਦਿੱਤੀ ਹੈ, ਜਦੋਂ ਕਿ ਕਰਨਾਟਕ ਦੀ ਚਿਤਰਦੁਰਗਾ (ਐੱਸ.ਸੀ.) ਸੀਟ ਤੋਂ ਦੋਵਿੰਦ ਕਰਜੋਲ ਨੂੰ ਉਮੀਦਵਾਰ ਬਣਾਇਆ ਗਿਆ ਹੈ।
BJP releases its seventh list of candidates for the Lok Sabha elections.
Navneet Rana fielded from Amravati constituency in Maharashtra. pic.twitter.com/rfdLYckZUl
— ANI (@ANI) March 27, 2024
ਕੌਣ ਹੈ ਨਵਨੀਤ ਰਾਣਾ?
ਨਵਨੀਤ ਰਾਣਾ ਅਮਰਾਵਤੀ ਤੋਂ ਮੌਜੂਦਾ ਆਜ਼ਾਦ ਸੰਸਦ ਮੈਂਬਰ ਹਨ। 2019 ਵਿੱਚ ਉਨ੍ਹਾਂ ਸ਼ਿਵ ਸੈਨਾ ਦੇ ਆਨੰਦਰਾਓ ਅਦਸੁਲ ਨੂੰ ਹਰਾ ਕੇ ਆਜ਼ਾਦ ਉਮੀਦਵਾਰ ਵਜੋਂ ਜਿੱਤ ਪ੍ਰਾਪਤ ਕੀਤੀ। ਉਹ ਭਾਜਪਾ ਦੀ ਸਮਰਥਕ ਰਹੀ ਹੈ।
ਅਪ੍ਰੈਲ 2022 'ਚ ਮੁੰਬਈ ਪੁਲਸ ਨੇ ਨਵਨੀਤ ਰਾਣਾ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਸੀ। ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਤੀ ਨੂੰ ਤਤਕਾਲੀ ਮੁੱਖ ਮੰਤਰੀ ਊਧਵ ਠਾਕਰੇ ਦੀ ਨਿੱਜੀ ਰਿਹਾਇਸ਼ ਦੇ ਬਾਹਰ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦੀ ਚੇਤਾਵਨੀ ਦੇਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ 'ਤੇ "ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਪੈਦਾ ਕਰਨ" ਦਾ ਦੋਸ਼ ਸੀ।
ਕੇਜਰੀਵਾਲ ਨੂੰ ਦਿੱਲੀ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਗ੍ਰਿਫ਼ਤਾਰੀ ਖ਼ਿਲਾਫ਼ ਹੁਣ 3 ਅਪ੍ਰੈਲ ਨੂੰ ਹੋਵੇਗੀ ਸੁਣਵਾਈ
NEXT STORY