ਨਵੀਂ ਦਿੱਲੀ (ਵਾਰਤਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ਨੀਵਾਰ ਨੂੰ ਵਿਧਾਨ ਸਭਾ ਜ਼ਿਮਨੀ ਚੋਣ 'ਚ ਪਾਰਟੀ ਦੀ ਜਿੱਤ ਨੂੰ ਸਕਾਰਾਤਮਕ ਰਾਜਨੀਤੀ ਦਾ ਨਤੀਜਾ ਦੱਸਿਆ ਅਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਇਹ ਹਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਾਜਨੀਤਕ ਸਾਖ 'ਚ ਆ ਰਹੀ ਗਿਰਾਵਟ ਦਾ ਨਤੀਜਾ ਹੈ। ਸ਼੍ਰੀ ਖੜਗੇ ਨੇ ਕਿਹਾ,''ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਸਕਾਰਾਤਮਕ ਨਤੀਜੇ ਲਈ ਅਸੀਂ ਜਨਤਾ ਦੇ ਸਾਹਮਣੇ ਨਤਮਸਤਕ ਹਾਂ। ਉਨ੍ਹਾਂ ਨੇ ਜਿੱਥੇ-ਜਿੱਥੇ ਕਾਂਗਰਸ ਦੇ ਉਮੀਦਵਾਰਾਂ ਲਈ ਵੋਟ ਕੀਤੀ, ਇਸ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ।''
ਉਨ੍ਹਾਂ ਕਿਹਾ,''ਸਾਰੇ ਕਾਂਗਰਸ ਵਰਕਰਾਂ ਦੀ ਮਿਹਨਤ ਅਤੇ ਕੋਸ਼ਿਸ਼ਾਂ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਇਹ ਜਿੱਤ ਦਰਸਾਉਂਦੀ ਹੈ ਕਿ ਜਨਤਾ ਨੇ ਭਾਜਪਾ ਦੇ ਹੰਕਾਰ, ਕੁਸ਼ਾਸਨ ਅਤੇ ਨਕਾਰਾਤਮਕ ਰਾਜਨੀਤੀ ਨੂੰ ਹੁਣ ਸਿਰੇ ਤੋਂ ਨਕਾਰ ਦਿੱਤਾ ਹੈ। ਇਹ ਮੋਦੀ-ਸ਼ਾਹ ਦੀ ਡਿੱਗਦੀ ਰਾਜਨੀਤਕ ਸਾਖ ਦਾ ਵੀ ਪੱਕਾ ਸਬੂਤ ਹੈ। ਜੈ ਹਿੰਦ, ਜੈ ਸੰਵਿਧਾਨ।'' ਪਾਰਟੀ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ,''ਪਹਿਲੇ ਅਯੁੱਧਿਆ 'ਚ ਪ੍ਰਭੂ ਰਾਮ ਦਾ ਆਸ਼ੀਰਵਾਦ 'ਇੰਡੀਆ' ਨੂੰ, ਹੁਣ ਸ਼੍ਰੀ ਬਦਰੀਨਾਥ 'ਚ ਭੋਲੇ ਬਾਬਾ ਦਾ ਆਸ਼ੀਰਵਾਦ 'ਕਾਂਗਰਸ' ਨੂੰ। ਸਤਿਆਮੇਵ ਜਯਤੇ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
9 ਸਾਲਾ ਬੱਚੀ ਨੂੰ ਗੈਂਗਰੇਪ ਮਗਰੋਂ ਦਰਿਆ 'ਚ ਸੁੱਟਿਆ, ਪੁਲਸ ਵਲੋਂ ਲਾਸ਼ ਦੀ ਭਾਲ ਜਾਰੀ
NEXT STORY