ਨੈਸ਼ਨਲ ਡੈਸਕ - ਭਾਜਪਾ ਦੀ 5ਵੀਂ ਸੂਚੀ ਵਿੱਚ ਹੈਰਾਨੀਜਨਕ ਨਾਮ ਸਾਹਮਣੇ ਆਏ ਹਨ। ਭਾਜਪਾ ਨੇ ਮੇਰਠ ਤੋਂ ਅਰੁਣ ਗੋਵਿਲ ਨੂੰ ਟਿਕਟ ਦਿੱਤੀ ਹੈ। ਭਾਜਪਾ ਮੁਸਲਮਾਨ ਬਹੁਲ ਸੀਟ ਮੇਰਠ ਤੋਂ ਅਰੁਣ ਗੋਵਿਲ ਨੂੰ ਟਿਕਟ ਦੇ ਕੇ ਹਿੰਦੂਤਵ ਦਾ ਮੁੱਦਾ ਉਠਾਉਣਾ ਚਾਹੇਗੀ। ਦੱਸ ਦਈਏ ਕਿ ਰਾਮਾਇਣ 'ਚ 'ਭਗਵਾਨ ਰਾਮ' ਦੀ ਭੂਮਿਕਾ ਅਰੁਣ ਗੋਵਿਲ ਨੇ ਨਿਭਾਈ ਹੈ। ਅਰੁਣ ਗੋਵਿਲ ਹਿੰਦੂਤਵ ਦਾ ਵੱਡਾ ਚਿਹਰਾ ਹਨ। ਅਜਿਹੇ 'ਚ ਮੇਰਠ ਲੋਕ ਸਭਾ ਚੋਣਾਂ ਦਿਲਚਸਪ ਹੋ ਗਈਆਂ ਹਨ।
ਇਹ ਵੀ ਪੜ੍ਹੋ - BJP ਨੇ ਜਾਰੀ ਕੀਤੀ ਲੋਕ ਸਭਾ ਉਮੀਦਵਾਰਾਂ ਦੀ 5ਵੀਂ ਸੂਚੀ, ਅਰੁਣ ਗੋਵਿਲ ਨੂੰ ਮੇਰਠ ਤੋਂ ਮਿਲੀ ਟਿਕਟ, ਦੇਖੋ ਪੂਰੀ ਲਿਸਟ
ਕੌਣ ਹਨ ਅਰੁਣ ਗੋਵਿਲ?
ਜਾਣਕਾਰੀ ਮੁਤਾਬਕ ਅਰੁਣ ਗੋਵਿਲ ਦਾ ਜਨਮ 12 ਜਨਵਰੀ 1958 ਨੂੰ ਮੇਰਠ, ਯੂ.ਪੀ. 'ਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਚੰਦਰ ਪ੍ਰਕਾਸ਼ ਗੋਵਿਲ ਹੈ। ਆਪਣੀ ਸ਼ੁਰੂਆਤੀ ਪੜ੍ਹਾਈ ਤੋਂ ਬਾਅਦ, ਅਰੁਣ ਗੋਵਿਲ ਨੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਚੌਧਰੀ ਚਰਨ ਸਿੰਘ ਯੂਨੀਵਰਸਿਟੀ, ਮੇਰਠ ਤੋਂ ਪੂਰੀ ਕੀਤੀ। ਸਾਲ 1975 ਵਿੱਚ ਅਰੁਣ ਗੋਵਿਲ ਨੇ ਆਪਣੇ ਭਰਾ ਨਾਲ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚਿਆ ਪਰ ਕੁਝ ਦਿਨਾਂ ਬਾਅਦ ਉਹ ਸਿਨੇਮਾ ਵਿੱਚ ਅਦਾਕਾਰੀ ਵੱਲ ਮੁੜ ਗਏ। ਰਾਮਾਨੰਦ ਸਾਗਰ ਦੀ ਫਿਲਮ 'ਰਾਮਾਇਣ' 'ਚ 'ਰਾਮ' ਦਾ ਕਿਰਦਾਰ ਨਿਭਾ ਕੇ ਹਰ ਘਰ 'ਚ ਆਪਣੀ ਮਜ਼ਬੂਤ ਪਛਾਣ ਬਣਾਉਣ ਵਾਲੇ ਅਰੁਣ ਗੋਵਿਲ ਨੇ ਸਿਆਸਤ ਦੀ ਦੁਨੀਆ 'ਚ ਵੀ ਐਂਟਰੀ ਕਰ ਲਈ ਹੈ।
ਇਹ ਵੀ ਪੜ੍ਹੋ - BJP ਨੇ ਜਾਰੀ ਕੀਤੀ ਲੋਕ ਸਭਾ ਉਮੀਦਵਾਰਾਂ ਦੀ 5ਵੀਂ ਸੂਚੀ, ਅਰੁਣ ਗੋਵਿਲ ਨੂੰ ਮੇਰਠ ਤੋਂ ਮਿਲੀ ਟਿਕਟ, ਦੇਖੋ ਪੂਰੀ ਲਿਸਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਜਪਾ ਨੇ ਕੰਗਨਾ ਰਣੌਤ ਨੂੰ ਉਤਾਰਿਆ ਮੈਦਾਨ 'ਚ, ਜਾਣੋ ਲੋਕ ਸਭਾ ਚੋਣਾਂ ਲੜਨ ਬਾਰੇ ਕੀ ਕਿਹਾ (ਵੀਡੀਓ)
NEXT STORY