ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੈੱਡ ਕੁਆਰਟਰ 'ਚ ਇਕ ਸ਼ਖਸ ਨੇ ਫੋਨ ਕਰ ਕੇ ਬੰਬ ਹੋਣ ਦੀ ਸੂਚਨਾ ਦਿੱਤੀ। ਦਿੱਲੀ ਦੇ ਦੀਨ ਦਿਆਲ ਉਪਾਧਿਆਏ ਮਾਰਗ 'ਤੇ ਸਥਿਤ ਭਾਜਪਾ ਹੈੱਡ ਕੁਆਰਟਰ 'ਚ ਸ਼ਨੀਵਾਰ ਨੂੰ ਫੋਨ ਆਇਆ ਕਿ ਹੈੱਡ ਕੁਆਰਟਰ 'ਚ ਬੰਬ ਹੈ। ਇਸ ਫੋਨ ਤੋਂ ਬਾਅਦ ਭਾਜਪਾ ਹੈੱਡ ਕੁਆਰਟਰ 'ਚ ਹੜਕੰਪ ਮਚ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਹੈੱਡ ਕੁਆਰਟਰ ਦੀ ਜਾਂਚ ਕੀਤੀ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਫੋਨ ਫਰਜ਼ੀ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ 'ਚ ਪਤਾ ਲੱਗਾ ਹੈ ਕਿ ਫੋਨ ਕਰਨ ਵਾਲਾ ਮੈਸੂਰ (ਕਰਨਾਟਕ) ਦਾ ਰਹਿਣ ਵਾਲਾ ਹੈ। ਇਹ ਫੋਨ ਕਰੀਬ 11 ਵਜੇ ਕੀਤਾ ਗਿਆ ਸੀ। ਹਾਲਾਂਕਿ ਹੁਣ ਤੱਕ ਭਾਜਪਾ ਵਲੋਂ ਕੋਈ ਬਿਆਨ ਨਹੀਂ ਆਇਆ। ਕਿਹਾ ਜਾ ਰਿਹਾ ਹੈ ਕਿ ਫੋਨ ਕਰਨ ਵਾਲਾ ਮਾਨਸਿਕ ਰੂਪ ਨਾਲ ਬੀਮਾਰ ਹੈ। ਇਹ ਸ਼ਖਸ ਕਈ ਵਾਰ ਇਸ ਤਰ੍ਹਾਂ ਦੇ ਫੋਨ ਕਰ ਚੁਕਿਆ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਦੇ ਨਵੇਂ ਹੈੱਡ ਕੁਆਰਟਰ ਨੂੰ ਸੁਰੱਖਿਅਤ ਬਣਾਉਣ ਲਈ ਪੂਰੇ ਇੰਤਜ਼ਾਮ ਕੀਤੇ ਗਏ ਹਨ। ਮਈ 'ਚ ਖਬਰ ਆਈ ਸੀ ਕਿ 88 ਸੀ.ਸੀ.ਟੀ.ਵੀ. ਨੂੰ ਸਿਰਫ਼ ਭਾਜਪਾ ਹੈੱਡ ਕੁਆਰਟਰ ਦੇ ਰੂਟ 'ਤੇ ਨਜ਼ਰ ਰੱਖਣ ਲਈ ਲਗਾਏ ਗਏ ਸਨ। ਦਿੱਲੀ ਪੁਲਸ ਨੇ ਅਜਿਹੀਆਂ ਅਤਿ ਸੰਵੇਦਨਸ਼ੀਲ 18 ਥਾਂਵਾਂ ਦੀ ਪਛਾਣ ਕੀਤੀ ਸੀ, ਜਿੱਥੇ 88 ਸੀ.ਸੀ.ਟੀ.ਵੀ. ਕੈਮਰਿਆਂ ਨਾਲ ਨਿਗਰਾਨੀ ਕੀਤੀ ਜਾਂਦੀ ਹੈ। ਇਨ੍ਹਾਂ 'ਚ 78 ਕੈਮਰੇ ਫਿਕਸਡ ਹੋਣਗੇ, ਜਦੋਂ ਕਿ 10 ਸੀ.ਸੀ.ਟੀ.ਵੀ. ਕੈਮਰੇ 360 ਡਿਗਰੀ ਜਾਂ 180 ਡਿਗਰੀ ਘੁੰਮਣ ਵਾਲੇ ਦੱਸੇ ਗਏ ਸਨ।
ਬੇਹੋਸ਼ ਮਹਿਲਾ ਨੂੰ ਅੰਦਰ ਛੱਡ ਕੇ ਤਾਲਾ ਲਾ ਕੇ ਤੁਰਦੇ ਬਣੇ ਸਿਹਤ ਕੇਂਦਰ ਦੇ ਅਧਿਕਾਰੀ
NEXT STORY