ਨਵੀਂ ਦਿੱਲੀ : ਬੰਗਾਲ, ਤਾਮਿਲਨਾਡੂ, ਕੇਰਲ, ਪੁਡੂਚੇਰੀ ਤੋਂ ਇਲਾਵਾ ਅਸਾਮ ਵਿੱਚ ਵੀ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਹੋ ਗਿਆ ਹੈ। ਬੀਜੇਪੀ ਹਾਈਕਮਾਨ ਰਾਜ ਦੇ ਚੋਣ ਮਾਹੌਲ ਨੂੰ ਵੇਖਦੇ ਹੋਏ ਕਾਫ਼ੀ ਪਹਿਲਾਂ ਸਰਗਰਮ ਹੋ ਗਿਆ ਸੀ। ਜਿਸ ਵਜ੍ਹਾ ਨਾਲ ਪੀ.ਐੱਮ. ਮੋਦੀ, ਅਮਿਤ ਸ਼ਾਹ, ਬੀਜੇਪੀ ਪ੍ਰਧਾਨ ਜੇਪੀ ਨੱਡਾ ਨੇ ਪਹਿਲਾਂ ਹੀ ਉੱਥੇ ਦਾ ਦੌਰ ਕਰ ਲਿਆ। ਹੁਣ ਨਵੀਂ ਦਿੱਲੀ ਵਿੱਚ ਬੀਜੇਪੀ ਦੇ ਸੀਨੀਅਰ ਨੇਤਾ ਪ੍ਰਦੇਸ਼ ਕਾਰਜਕਾਰੀ ਦੇ ਨਾਲ ਚੋਣ ਰਣਨੀਤੀ ਤਿਆਰ ਕਰ ਰਹੇ। ਜਿਸ ਦੇ ਤਹਿਤ ਵੀਰਵਾਰ ਸ਼ਾਮ ਬੀਜੇਪੀ ਹੈੱਡਕੁਆਰਟਰ ਵਿੱਚ ਇੱਕ ਅਹਿਮ ਬੈਠਕ ਹੋਈ।
ਦਿੱਲੀ ਵਿੱਚ ਹੋਈ ਇਸ ਬੈਠਕ ਵਿੱਚ ਪੀ.ਐੱਮ. ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਕੇਂਦਰੀ ਮੰਤਰੀ ਨਿਤੀਨ ਗਡਕਰੀ, ਡਾਕਟਰ ਜਿਤੇਂਦਰ ਸਿੰਘ, ਬੀ.ਐੱਲ. ਸੰਤੋਸ਼, ਰਾਜਨਾਥ ਸਿੰਘ, ਕੈਲਾਸ਼ ਵਿਜੈਵਰਗੀਏ, ਥਾਵਰਚੰਦ ਗਹਿਲੋਤ, ਸ਼ਾਹਨਵਾਜ ਹੁਸੈਨ ਵਰਗੇ ਸੀਨੀਅਰ ਨੇਤਾ ਸ਼ਾਮਲ ਸਨ। ਇਸ ਤੋਂ ਇਲਾਵਾ ਅਸਾਮ ਦੇ ਸੀ.ਐੱਮ. ਸਰਵਾਨੰਦ ਸੋਨਾਵਾਲ ਨੇ ਵੀ ਇਸ ਵਿੱਚ ਹਿੱਸਾ ਲਿਆ। ਸੂਤਰਾਂ ਮੁਤਾਬਕ ਬੀਜੇਪੀ 92 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇਗੀ, ਜਿਸ ਦੇ ਲਈ ਬੈਠਕ ਵਿੱਚ ਸਹਿਮਤੀ ਬਣ ਗਈ। ਇਨ੍ਹਾਂ ਚੋਣਾਂ ਵਿੱਚ ਅਸਾਮ ਗਣ ਪ੍ਰੀਸ਼ਦ (ਅਗਪ) ਅਤੇ ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ (ਯੂ.ਪੀ.ਪੀ.ਐੱਲ.) ਬੀਜੇਪੀ ਦੀਆਂ ਸਹਿਯੋਗੀ ਪਾਰਟੀਆਂ ਹਨ। ਇਸ ਤੋਂ ਪਹਿਲਾਂ 2016 ਦੀਆਂ ਚੋਣਾਂ ਵਿੱਚ ਬੀਜੇਪੀ ਨੇ ਸਿਰਫ 84 ਸੀਟਾਂ 'ਤੇ ਹੀ ਚੋਣ ਲੜੀ ਸੀ।
ਅਸਾਮ ਵਿੱਚ ਕੁਲ 126 ਸੀਟਾਂ
ਤੁਹਾਨੂੰ ਦੱਸ ਦਈਏ ਕਿ ਅਸਾਮ ਵਿਧਾਨਸਭਾ ਵਿੱਚ ਕੁਲ 126 ਸੀਟਾਂ ਹਨ, ਜਿਸ ਵਿੱਚ 64 ਬਹੁਮਤ ਦੀ ਗਿਣਤੀ ਹੈ। 2016 ਦੀਆਂ ਚੋਣਾਂ ਵਿੱਚ ਐੱਨ.ਡੀ.ਏ. ਨੇ ਸੂਬੇ ਵਿੱਚ ਕੁਲ 87 ਸੀਟਾਂ ਜਿੱਤੀਆਂ ਸਨ। ਜਿਸ ਵਿੱਚ ਬੀਜੇਪੀ ਦੇ ਖਾਤੇ ਵਿੱਚ 64, ਏ.ਜੀ.ਪੀ. ਦੇ ਕੋਲ 14 ਅਤੇ ਬੀ.ਪੀ.ਐੱਫ. ਦੀਆਂ 12 ਸੀਟਾਂ ਸਨ। ਉਥੇ ਹੀ ਇਸ ਵਾਰ ਰਾਜ ਵਿੱਚ ਚੋਣ ਕਮਿਸ਼ਨ ਨੇ ਤਿੰਨ ਪੜਾਵਾਂ ਵਿੱਚ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਹੈ। ਜਿਸ ਦੇ ਤਹਿਤ 27 ਮਾਰਚ, 1 ਅਤੇ 6 ਅਪ੍ਰੈਲ ਨੂੰ ਵੋਟਿੰਗ ਹੋਵੇਗੀ, ਜਦੋਂ ਕਿ 2 ਮਈ ਨੂੰ ਨਤੀਜਾ ਆਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਲਿਵ ਇਨ ਰਿਲੇਸ਼ਨਸ਼ਿਪ ’ਚ ‘ਸਹਿਮਤੀ ਨਾਲ ਸੈਕਸ ਜਬਰ-ਜ਼ਨਾਹ ਨਹੀਂ’ : ਸੁਪਰੀਮ ਕੋਰਟ
NEXT STORY