ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਯ ਨੇ ਇਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਇੰਦੌਰ 'ਚ ਕਿਸਾਨ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਵਿਜੇਵਰਗੀਯ ਨੇ ਕਿਹਾ,''ਮੱਧ ਪ੍ਰਦੇਸ਼ 'ਚ ਕਮਲਨਾਥ ਸਰਕਾਰ ਸੁੱਟਣ 'ਚ ਅਹਿਮ ਭੂਮਿਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੀ। ਦੱਸ ਦੇਈਏ ਕਿ ਕਿਸਾਨ ਅੰਦੋਲਨ ਅਤੇ ਖੇਤੀਬਾੜੀ ਕਾਨੂੰਨ 'ਤੇ ਛਿੜੀ ਬਹਿਸ ਦਰਮਿਆਨ ਭਾਜਪਾ ਦੇਸ਼ 'ਚ 500 ਕਿਸਾਨ ਸੰਮੇਲਨਾਂ ਦਾ ਆਯੋਜਨ ਕਰ ਰਹੀ ਹੈ। ਇੰਦੌਰ 'ਚ ਕਿਸਾਨ ਸੰਮੇਲਨ ਦੀ ਜ਼ਿੰਮੇਵਾਰੀ ਕੈਲਾਸ਼ ਵਿਜੇਵਰਗੀਏ ਅਤੇ ਨਰੋਤਮ ਮਿਸ਼ਰਾ ਨੂੰ ਦਿੱਤੀ ਗਈ ਸੀ। ਆਪਣੇ ਭਾਸ਼ਣ ਦੌਰਾਨ ਕੈਲਾਸ਼ ਨੇ ਕਿਹਾ,''ਜਦੋਂ ਤੱਕ ਕਮਲਨਾਥ ਜੀ ਦੀ ਸਰਕਾਰ ਸੀ, ਇਕ ਦਿਨ ਵੀ ਚੈਨ ਨਾਲ ਸੌਣ ਨਹੀਂ ਦਿੱਤਾ। ਜੇਕਰ ਭਾਜਪਾ ਦਾ ਕੋਈ ਵਰਕਰ ਕਮਲਨਾਥ ਜੀ ਨੂੰ ਸੁਫ਼ਨੇ 'ਚ ਦਿਖਾਈ ਦਿੰਦਾ ਸੀ ਤਾਂ ਉਹ ਨਰੋਤਮ ਮਿਸ਼ਰਾ ਜੀ ਸਨ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਸੰਤ ਰਾਮ ਸਿੰਘ ਨੇ ਕਿਸਾਨੀ ਹੱਕਾਂ ਲਈ ਦਿੱਤੀ ਜਾਨ
ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ,''ਇਹ ਪਰਦੇ ਦੇ ਪਿੱਛੇ ਦੀ ਗੱਲ ਕਰ ਰਿਹਾ ਹਾਂ ਤੁਸੀਂ ਕਿਸੇ ਨੂੰ ਨਾ ਦੱਸਣਾ। ਮੈਂ ਅੱਜ ਤੱਕ ਕਿਸੇ ਨੂੰ ਨਹੀਂ ਦੱਸੀ। ਪਹਿਲੀ ਵਾਰ ਮੰਚ 'ਤੇ ਦੱਸ ਰਿਹਾ ਹਾਂ ਕਿ ਕਮਲਨਾਥ ਜੀ ਦੀ ਸਰਕਾਰ ਸੁੱਟਣ 'ਚ ਜੇਕਰ ਮਹੱਤਵਪੂਰਨ ਭੂਮਿਕਾ ਕਿਸੇ ਦੀ ਸੀ ਤਾਂ ਨਰਿੰਦਰ ਮੋਦੀ ਜੀ ਦੀ ਸੀ, ਧਰਮੇਂਦਰ ਪ੍ਰਧਾਨ ਜੀ ਦੀ ਨਹੀਂ ਸੀ। ਕੈਲਾਸ਼ ਦੇ ਇਸ ਬਿਆਨ 'ਤੇ ਹੁਣ ਵਿਰੋਧੀ ਧਿਰ ਨੇ ਭਾਜਪਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ :ਕਿਸਾਨ ਅੰਦੋਲਨ : ਸਿੰਘੂ ਸਰਹੱਦ 'ਤੇ ਡਟੇ ਕਿਸਾਨਾਂ ਦੀ ਮਦਦ ਲਈ 'ਤਕਨੀਕ' ਦਾ ਸਹਾਰਾ
ਸੰਤ ਰਾਮ ਸਿੰਘ ਜੀ ਦੇ ਅੰਤਿਮ ਦਰਸ਼ਨ ਕਰਨ ਪੁੱਜੇ ਸੁਖਬੀਰ ਬਾਦਲ, ਮੋਦੀ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
NEXT STORY