ਨਵੀਂ ਦਿੱਲੀ— ਭਾਜਪਾ ਦੇ ਸੀਨੀਅਰ ਨੇਤਾ ਸ਼ਿਵਰਾਜ ਸਿੰਘ ਚੌਹਾਨ ਨੇ ਐਤਵਾਰ ਨੂੰ ਇੱਥੇ ਕਿਹਾ ਕਿ ਕਾਂਗਰਸ ਡੁੱਬਦਾ ਜਹਾਜ਼ ਹੈ ਜਿਸ ਦੇ ਕਪਤਾਨ ਰਾਹੁਲ ਗਾਂਧੀ ਇਸ ਨੂੰ ਛੱਡ ਕੇ ਜਾ ਚੁੱਕੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਰਨਾਟਕ 'ਚ ਵਿਧਾਇਕਾਂ ਦਾ ਪਾਰਟੀ ਛੱਡਣਾ ਵੀ ਇਸ ਦਾ ਨਤੀਜਾ ਹੈ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀਆਂ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ 'ਤੇ ਪ੍ਰਹਾਰ ਕਰਦੇ ਹੋਏ ਦੋਸ਼ ਲਗਾਇਆ ਕਿ ਉਨ੍ਹਾਂ ਨੇ ਦੇਸ਼ ਨੂੰ 'ਕਮੋਜ਼ਰ' ਕੀਤਾ। ਜਵਾਹਰ ਲਾਲ ਨਹਿਰੂ, ਜੇ.ਐੱਸ.ਐੱਨ, ਸਟੇਡੀਅਮ 'ਚ ਦਿੱਲੀ ਭਾਜਪਾ ਦੇ ਮੈਬਰ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਚੌਹਾਨ ਨੇ ਕਿਹਾ ਕਿ ਕਾਂਗਰਸ ਡੁੱਬਦਾ ਜਹਾਜ਼ ਹੈ ਅਤੇ ਇਸ ਦੇ ਕਪਤਾਨ ਰਾਹੁਲ ਗਾਂਧੀ ਵੀ ਇਸ ਨੂੰ ਛੱਡ ਰਹੇ ਹਨ। ਜਦੋਂ ਕਪਤਾਨ ਭੱਜ ਜਾਣਗੇ ਤਾਂ ਕਾਂਗਰਸ ਵਿਧਾਇਕ ਵੀ ਭੱਜਣ 'ਚ ਪਿੱਛੇ ਨਹੀਂ ਰਹਿਣਗੇ। ਕਰਨਾਟਕ ਵਿਧਾਨ ਸਭਾ ਤੋਂ ਸ਼ਨੀਵਾਰ ਨੂੰ ਕਾਂਗਰਸ ਦੇ 10 ਵਿਧਾਇਕਾਂ ਨੇ ਅਸਤੀਫਾਂ ਦੇ ਦਿੱਤਾ ਜਿਸ ਨਾਲ ਸੂਬੇ ਦੀ ਗਠਬੰਧਨ ਸਰਕਾਰ ਅਪਲਮਤ 'ਚ ਆ ਗਈ ਹੈ। ਚੌਹਾਨ ਨੇ ਉਨ੍ਹਾਂ ਨੇਤਾਵਾਂ 'ਤੇ ਵੀ ਨਿਸ਼ਾਨਾ ਲਗਾਇਆ ਜਿਨ੍ਹਾਂ ਦਾ ਨਾਂ ਕਾਂਗਰਸ ਪ੍ਰਧਾਨ ਅਹੁਦੇ ਦੀ ਦੌੜ 'ਚ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੋਤੀਲਾਲ ਵੋਰਾ ਜਿਹੈ ਨੇਤਾਵਾਂ ਦੇ ਨਾਂ ਚੱਲ ਰਹੇ ਹਨ, ਜੋ ਲਗਭਗ 100 ਸਾਲ ਦੇ ਹਨ ਅਤੇ ਅਸ਼ੋਕ ਗਹਿਲੋਤ ਦਾ ਬੇਟਾ ਵਿਧਾਨ ਸਭਾ ਚੋਣ ਹਾਰ ਗਿਆ। ਇਸ ਤਰ੍ਹਾਂ ਦੀ ਸਥਿਤੀ 'ਚ ਪਾਰਟੀ ਦੇ ਵਰਕਰਾਂ ਅਤੇ ਨੇਤਾਵ ਦੇ ਕੋਲ ਕੋਈ ਵਿਕਲਪ ਨਹੀਂ ਹੈ।
'ਮਿੰਨੀ ਕਸ਼ਮੀਰ' ਆਖੇ ਜਾਣ ਵਾਲੇ ਭਦਰਵਾਹ 'ਚ ਲੱਗਾ ਸੈਲਾਨੀਆਂ ਦਾ ਤਾਂਤਾ
NEXT STORY