ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਬੁੱਧਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਬੀਜੇਪੀ ਨੇਤਾ ਨੂੰ ਗੋਲੀ ਮਾਰ ਦਿੱਤੀ। ਰਿਪੋਰਟ ਮੁਤਾਬਕ, ਅਣਪਛਾਤੇ ਬੰਦੂਕਧਾਰੀਆਂ ਨੇ ਤ੍ਰਾਲ ਵਿੱਚ ਬ੍ਰਜਨਾਥ ਪੰਡਿਤ ਦੇ ਬੇਟੇ ਰਾਕੇਸ਼ ਪੰਡਿਤ 'ਤੇ ਫਾਇਰਿੰਗ ਕੀਤੀ, ਜਿਸ ਵਿੱਚ ਉਨ੍ਹਾਂ ਦੀ ਹਾਲਤ ਵਿੱਚ ਬੇਹੱਦ ਨਾਜਕ ਹੋ ਗਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ।
ਇਸ ਘਟਨਾ ਵਿੱਚ ਇੱਕ ਬੀਬੀ ਦੇ ਪੈਰ ਵਿੱਚ ਵੀ ਗੋਲੀ ਲੱਗੀ ਹੈ। ਉਸ ਨੂੰ ਇਲਾਜ ਲਈ ਪੁਲਵਾਮਾ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਘਟਨਾ ਤੋਂ ਬਾਅਦ ਹਮਲਾਵਰਾਂ ਨੂੰ ਫੜਨ ਲਈ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਰਾਕੇਸ਼ ਤ੍ਰਾਲ ਵਿੱਚ ਨਗਰ ਨਿਗਮ ਕਮੇਟੀ ਦੇ ਚੇਅਰਮੈਨ ਸਨ ਅਤੇ ਇੱਕ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਘਰ ਆਏ ਹੋਏ ਸਨ।
ਮਹਿਬੂਬਾ ਬੋਲੀ- ਤ੍ਰਾਲ ਦੀ ਘਟਨਾ ਸੁਣ ਕੇ ਹਾਂ ਹੈਰਾਨ
ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਚੀਫ ਮਹਿਬੂਬਾ ਮੁਫਤੀ ਨੇ ਇਸ ਘਟਨਾ ਨੂੰ ਹੈਰਾਨ ਕਰਨ ਵਾਲਾ ਦੱਸਿਆ। ਉਨ੍ਹਾਂ ਕਿਹਾ- “ਅੱਤਵਾਦੀਆਂ ਦੁਆਰਾ ਬੀਜੇਪੀ ਨੇਤਾ ਰਾਕੇਸ਼ ਪੰਡਿਤ ਦੀ ਹੱਤਿਆ ਦੀ ਖ਼ਬਰ ਸੁਣ ਕੇ ਹੈਰਾਨ ਹਾਂ। ਹਿੰਸਾ ਦੇ ਇਸ ਬੇਤੁੱਕੀਆਂ ਹਰਕਤਾਂ ਨੇ ਜੰਮੂ-ਕਸ਼ਮੀਰ ਨੂੰ ਸਿਰਫ ਦੁੱਖ ਹੀ ਪਹੁੰਚਾਇਆ ਹੈ। ਪਰਿਵਾਰ ਦੇ ਪ੍ਰਤੀ ਮੇਰੀਆਂ ਸੰਵੇਦਨਾਵਾਂ ਅਤੇ ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ।”
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਮੇਹੁਲ ਚੌਕਸੀ 'ਤੇ ਫੈਸਲਾ ਕੱਲ ਤੱਕ ਟਲਿਆ, ਚੌਕਸੀ ਨੇ ਕਿਹਾ- ਡੋਮੀਨਿਕਾ 'ਚ ਮੈਂ ਸੁਰੱਖਿਅਤ ਨਹੀਂ
NEXT STORY