ਜੌਨਪੁਰ (ਵਾਰਤਾ)- ਉੱਤਰ ਪ੍ਰਦੇਸ਼ 'ਚ ਜੌਨਪੁਰ ਜ਼ਿਲ੍ਹੇ ਦੇ ਸਿਕਰਾਰਾ ਖੇਤਰ 'ਚ ਵੀਰਵਾਰ ਨੂੰ ਦਿਨਦਿਹਾੜੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਪ੍ਰਮੋਦ ਯਾਦਵ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਅਨੁਸਾਰ ਬੋਧਾਪੁਰ ਪਿੰਡ ਵਾਸੀ ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਮੰਤਰੀ ਪ੍ਰਮੋਦ ਕੁਮਾਰ ਯਾਦਵ (52) ਨੂੰ ਸਵੇਰੇ ਕਰੀਬ 10 ਵਜੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਕੇ 7 ਗੋਲੀਆਂ ਮਾਰੀਆਂ। ਗੰਭੀਰ ਰੂਪ ਨਾਲ ਜ਼ਖ਼ਮੀ ਪ੍ਰਮੋਦ ਯਾਦਵ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਭਿਜਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ : ਇਕ ਕਰੋੜ ਖਰਚ ਦੋਸਤ ਦੇ ਕਹਿਣ 'ਤੇ ਬਣਿਆ ਕੁੜੀ, ਪਿਆਰ 'ਚ ਮਿਲਿਆ ਧੋਖਾ ਤਾਂ ਰਚੀ ਖ਼ੌਫ਼ਨਾਕ ਸਾਜਿਸ਼
ਘਟਨਾ ਦੀ ਸੂਚਨਾ ਮਿਲਦੇ ਹੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਰਾਜ ਸਿੰਘ ਸਮੇਤ ਭਾਜਪਾ ਦੇ ਹੋਰ ਅਹੁਦਾ ਅਧਿਕਾਰੀ ਤੁਰੰਤ ਹਸਪਤਾਲ ਪਹੁੰਚ ਗਏ, ਸਾਰਿਆਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਪੁਲਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਘਟਨਾ 'ਚ ਸ਼ਾਮਲ ਬਦਮਾਸ਼ਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਘਟਨਾ ਦਾ ਸਹੀ ਪਰਦਾਫਾਸ਼ ਕੀਤਾ ਜਾਵੇ। ਪੁਲਸ ਸੁਪਰਡੈਂਟ ਡਾ. ਅਜੇ ਪਾਲ ਸ਼ਰਮਾ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਕਤਲਕਾਂਡ ਦਾ ਜਲਦ ਖੁਲਾਸਾ ਕਰ ਕੇ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਾਈ ਕੋਰਟ ਦੀ ਸਖ਼ਤ ਟਿੱਪਣੀ, ਆਵਾਰਾ ਕੁੱਤਿਆਂ ਤੋਂ ਜ਼ਿਆਦਾ ਅਹਿਮ ਹਨ ਇਨਸਾਨ
NEXT STORY