ਨਵੀਂ ਦਿੱਲੀ-ਭਾਜਪਾ ਪ੍ਰਧਾਨ ਜੇ.ਪੀ. ਨੱਢਾ ਸਮੇਤ ਪਾਰਟੀ ਦੇ ਕਈ ਨੇਤਾਵਾਂ ਨੇ ਆਪਣੇ ਟਵਿੱਟਰ ਪ੍ਰੋਫਾਇਲ 'ਤੇ ਮਾਸਕ ਵਾਲੀ ਫੋਟੋ ਲਾਈ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਚਿਹਰਾ ਢੱਕਣ ਦਾ ਮਹੱਤਵ ਦੱਸਿਆ ਸੀ। ਅੱਜ ਰਾਸ਼ਟਰ ਦੇ ਨਾਂ ਟੈਲੀਵਿਜ਼ਨ 'ਤੇ ਆਪਣੇ ਸੰਬੋਧਨ ਲਈ ਪ੍ਰਧਾਨ ਮੰਤਰੀ ਆਪਣੇ ਚਿਹਰੇ 'ਤੇ 'ਗਮਛਾ' ਲਪੇਟ ਕੇ ਆਏ ਸੀ। ਸੰਬੋਧਨ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਇਸ ਨੂੰ ਹਟਾ ਦਿੱਤਾ ਸੀ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਸੰਬੋਧਿਤ ਤਸਵੀਰ ਵੀ ਜਾਰੀ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, "ਲਾਕਡਾਊਨ ਅਤੇ ਸਮਾਜਿਕ ਦੂਰੀ ਦੀ ਲਕਸ਼ਣ ਰੇਖਾ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰੇ। ਘਰ 'ਚ ਬਣੇ, ਚਿਹਰੇ ਢੱਕਣ ਦੇ ਮਾਸਕ ਦਾ ਜਰੂਰੀ ਪਾਲਣ ਕਰੇ। "
ਇਸ ਤੋਂ ਇਲਾਵਾ ਭਾਜਪਾ ਪ੍ਰਧਾਨ ਜੇ.ਪੀ ਨੱਢਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਆਪਣੀ ਪ੍ਰੋਫਾਇਲ ਫੋਟੋ ਬਦਲਣ ਦੇ ਬਾਅਦ ਸੰਦੇਸ਼ 'ਚ ਕਿਹਾ ਹੈ, "ਚਿਹਰੇ ਨੂੰ ਢੱਕੋ ਅਤੇ ਸੁਰੱਖਿਅਤ ਰੱਖੋ।" ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਸ੍ਰਮਿਤੀ ਈਰਾਨੀ ਅਤੇ ਦਿੱਲੀ ਸੂਬਾ ਭਾਜਪਾ ਪ੍ਰਧਾਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਆਪਣੀ ਪ੍ਰੋਫਾਇਲ ਫੋਟੋ ਬਦਲ ਕੇ ਮਾਸਕ ਵਾਲੀ ਤਸਵੀਰ ਲਾਈ ਹੈ।
ਕੇਰਲ 'ਚ ਲਾਕਡਾਊਨ ਵਧਾਉਣ ਨੂੰ ਲੈ ਕੇ ਯੋਜਨਾ ਬਣਾ ਰਹੀ ਹੈ ਸਰਕਾਰ
NEXT STORY