ਬੈਂਗਲੁਰੂ (ਅਨਸ)- ਬੈਂਗਲੁਰੂ ਜਲ ਸਪਲਾਈ ਅਤੇ ਸੀਵਰੇਜ ਬੋਰਡ (ਬੀ. ਡਬਲਿਊ. ਐੱਸ. ਐੱਸ. ਬੀ.) ਦੇ ਚੀਫ ਅਕਾਊਂਟੈਂਟ ਪ੍ਰਸ਼ਾਂਤ ਮਦਲ ਨੂੰ ਵੀਰਵਾਰ ਨੂੰ ਕਰਨਾਟਕ ਲੋਕਾਯੁਕਤ ਦੇ ਅਧਿਕਾਰੀਆਂ ਨੇ 40 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ। ਪ੍ਰਸ਼ਾਂਤ ਚੰਨਾਗਿਰੀ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਭਾਜਪਾ ਵਿਧਾਇਕ ਕੇ. ਮਦਲ ਵਿਰੁਪਕਸ਼ੱਪਾ ਦੇ ਬੇਟੇ ਹਨ।
ਇਹ ਖ਼ਬਰ ਵੀ ਪੜ੍ਹੋ - ਕੰਧ ਟੱਪ ਕੇ ਸ਼ਾਹਰੁੱਖ ਖ਼ਾਨ ਦੇ ਬੰਗਲੇ 'ਮੰਨਤ' 'ਚ ਜਾ ਵੜੇ 2 ਨੌਜਵਾਨ, ਫੜੇ ਜਾਣ 'ਤੇ ਦੱਸੀ ਇਹ ਵਜ੍ਹਾ
ਪ੍ਰਸ਼ਾਂਤ ਨੇ ਟੈਂਡਰ ਕਲੀਅਰ ਕਰਨ ਲਈ 80 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਉਸ ਨੂੰ ਉਸ ਦੇ ਦਫ਼ਤਰ ’ਚ 40 ਲੱਖ ਰੁਪਏ ਸਵੀਕਾਰ ਕਰਦੇ ਹੋਏ ਰੰਗੇ ਹੱਥੀਂ ਦਬੋਚਿਆ ਗਿਆ।
ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨ 'ਚ ਲੁਕੇ 13 ਅੱਤਵਾਦੀਆਂ ਖ਼ਿਲਾਫ਼ ਵਰੰਟ ਜਾਰੀ, ਹਿਜ਼ਬੁਲ ਮੁਜ਼ਾਹਿਦੀਨ ਤੇ ਲਸ਼ਕਰ-ਏ-ਤਾਇਬਾ ਨਾਲ ਨੇ ਸਬੰਧ
ਇਹ ਘਟਨਾ ਅਜਿਹੇ ਸਮੇਂ ’ਚ ਸਾਹਮਣੇ ਆਈ ਹੈ, ਜਦੋਂ ਵਿਰੋਧੀ ਧਿਰ ਕਰਨਾਟਕ ਦੀ ਭਾਜਪਾ ਸਰਕਾਰ ’ਤੇ ‘40 ਫ਼ੀਸਦੀ ਕਮੀਸ਼ਨ’ ਤੇ ਸਰਕਾਰੀ ਟੈਂਡਰਾਂ ’ਚ ਰਿਸ਼ਵਤਖੋਰੀ ਨੂੰ ਲੈ ਕੇ ਹਮਲਾਵਰ ਹੈ। ਇਸ ਸਾਲ ਦੇ ਅੰਤ ’ਚ ਕਰਨਾਟਕ ’ਚ ਹੋਣ ਵਾਲੀਆਂ ਚੋਣਾਂ ਨੂੰ ਵੇਖਦੇ ਹੋਏ ਸੱਤਾਧਿਰ ਭਾਜਪਾ ਲਈ ਗੰਭੀਰ ਝਟਕੇ ਦੇ ਰੂਪ ’ਚ ਵੇਖਿਆ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪਾਕਿਸਤਾਨ 'ਚ ਲੁਕੇ 13 ਅੱਤਵਾਦੀਆਂ ਖ਼ਿਲਾਫ਼ ਵਰੰਟ ਜਾਰੀ, ਹਿਜ਼ਬੁਲ ਮੁਜ਼ਾਹਿਦੀਨ ਤੇ ਲਸ਼ਕਰ-ਏ-ਤਾਇਬਾ ਨਾਲ ਨੇ ਸਬੰਧ
NEXT STORY